Malout News

ਦਕਸ਼ ਅਰੋੜਾ ਨੇ ਦੱਸਵੀਂ ਵਿੱਚੋਂ ਪਹਿਲਾ ਸਥਾਨ ਹਾਸਿਲ ਕਰਕੇ ਕੀਤਾ ਸਕੂਲ ਦਾ ਨਾਮ ਰੌਸ਼ਨ

ਮਲੋਟ:- ਡੀ.ਏ.ਵੀ. ਐਡਵਰਡ ਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਲੋਟ ਦੇ ਵਿਦਿਆਰਥੀਆਂ ਦਾ ਦੱਸਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਦੀ ਪਿ੍ੰਸੀਪਲ ਸ੍ਰੀਮਤੀ ਸੰਧਿਆ ਬਠਲਾ ਨੇ ਦੱਸਿਆ ਕਿ ਦਕਸ਼ ਅਰੋੜਾ ਪੁੱਤਰ ਭੁਪਿੰਦਰ ਕੁਮਾਰ ਨੇ 96 ਫ਼ੀਸਦੀ ਅੰਕ ਲੈ ਕੇ ਸਕੂਲ ‘ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ, ਜਦਕਿ 93.6 ਫ਼ੀਸਦੀ ਅੰਕ ਲੈ ਕੇ ਕਬੀਰ ਗੋਇਲ ਪੁੱਤਰ ਧਰਮਵੀਰ ਨੇ ਸਕੂਲ ‘ਚੋਂ ਦੂਜਾ ਅਤੇ ਤਮੰਨਾ ਪੁੱਤਰੀ ਜਤਿੰਦਰ ਕੁਮਾਰ ਨੇ 93.4 ਫ਼ੀਸਦੀ ਅੰਕ ਲੈ ਕੇ ਤੀਜਾ ਸਥਾਨ ‘ਤੇ ਰਹੀ ਹੈ।

ਇਸ ਤੋਂ ਇਲਾਵਾ ਗਰਵ ਨਾਗਪਾਲ ਪੁੱਤਰ ਸੰਜੇ ਨਾਗਪਾਲ, ਯੋਗਿਤਾ ਪੁੱਤਰੀ ਵਿਨੋਦ ਕੁਮਾਰ, ਸਾਹਿਲ ਮਦਾਨ ਪੁੱਤਰ ਰਾਜ ਕੁਮਾਰ, ਨਗਿੰਦਰ ਸ਼ਾਸਤਰੀ ਪੁੱਤਰ ਰਾਮ ਚੰਦਰ ਸ਼ਾਸਤਰੀ, ਬਬਲਪ੍ਰੀਤ ਸਿੰਘ ਪੁੱਤਰ ਭਗਵੰਤ ਸਿੰਘ, ਸ਼ਰੂਤੀ ਸ਼ਰਮਾ ਪੁੱਤਰੀ ਲਕਸ਼ਮਣ ਦਾਸ ਸ਼ਰਮਾ ਨੇ 90 ਫ਼ੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ। ਸਕੂਲ ਪਿ੍ੰਸੀਪਲ ਨੇ ਹੋਣਹਾਰ ਬੱਚਿਆਂ, ਮਿਹਨਤੀ ਅਧਿਆਪਕਾਂ, ਸਹਿਯੋਗੀ ਮਾਪਿਆਂ ਨੂੰ ਕਿਹਾ ਕਿ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਕੂਲ ਦੇ ਵਿਦਿਆਰਥੀ ਹਰ ਸਾਲ ਦੀ ਤਰ੍ਹਾਂ ਗੁਣਾਤਮਕ ਸਿੱਖਿਆ ਦੇ ਜ਼ਰੀਏ, ਬੋਰਡ ਇਮਤਿਹਾਨਾਂ ਵਿਚ ਨਵੇਂ ਰਿਕਾਰਡ ਕਾਇਮ ਕਰਕੇ ਸਕੂਲ ਸ਼ਹਿਰ, ਮਾਪਿਆਂ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕਰ ਰਹੇ ਹਨ।

Leave a Reply

Your email address will not be published. Required fields are marked *

Back to top button