ਪਿੰਡ ਡੱਬਵਾਲੀ ਢਾਬ ਵਿਖੇ ਫੀਲਡ ਡੇਅ-ਕਮ-ਕਿਸਾਨ ਸਿਖਲਾਈ ਕੈਂਪ ਦਾ ਆਯੋਜਨ
ਮਲੋਟ (ਡੱਬਵਾਲੀ ਢਾਬ): ਡਾ. ਗੁਰਪ੍ਰੀਤ ਸਿੰਘ ਬਰਾੜ ਮੁੱਖ ਖੇਤੀਬਾੜੀ ਅਫਸਰ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾ, ਡਾ. ਪਰਮਿੰਦਰ ਸਿੰਘ ਧੰਜੂ ਬਲਾਕ ਖੇਤੀਬਾੜੀ ਅਫਸਰ ਮਲੋਟ ਦੀ ਅਗਵਾਈ ਹੇਠ ਨਰਮੇ ਦੀ ਫਸਲ ਦੀ ਕਾਮਯਾਬੀ ਲਈ ਪਿੰਡ ਡੱਬਵਾਲੀ ਢਾਬ ਵਿਖੇ ਸਰਕਲ ਕੱਟਿਆਵਾਲੀ ਦੇ ਇੰਚਾਰਜ ਡਾ. ਪਰਮਿੰਦਰ ਸਿੰਘ ਸੰਧੂ ਵੱਲੋਂ ਫੀਲਡ ਡੇਅ ਲਗਾਇਆ ਗਿਆ। ਇਸ ਫੀਲਡ ਡੇਅ ਦੌਰਾਨ ਕਿਸਾਨਾਂ ਨੂੰ ਨਰਮੇਂ ਦੀ ਫਸਲ ਵਿੱਚ ਗੁਲਾਬੀ ਸੁੰਡੀ ਦੀ ਪਹਿਚਾਣ ਅਤੇ ਇਸ ਦੇ ਆਰਥਿਕ ਕਗਾਰ, ਫੀਰੋਮੋਨ ਟ੍ਰੇਪ ਦੀ ਮੱਦਦ ਨਾਲ ਇਸ ਦੇ ਹਮਲੇ ਦੀ ਮਨੀਟਰਿੰਗ ਅਤੇ ਇਸ ਦੀ ਸਰਵਪੱਖੀ ਰੋਕਥਾਮ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਨਰਮੇ ਦੇ ਹੋਰ ਕੀਟ ਜਿਵੇਂ ਕਿ ਭੂਰੀ ਜੂੰ, ਚਿੱਟੀ ਮੱਖੀ,
ਹਰਾ ਤੇਲਾ ਅਤੇ ਚੇਪਾ ਬਾਰੇ ਵੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ। ਨਰਮੇਂ ਦੀ ਫਸਲ ਵਿੱਚ ਖੁਰਾਕੀ ਤੱਤਾਂ ਦੀ ਅਹਿਮੀਅਤ ਅਤੇ ਇਨ੍ਹਾਂ ਦੀ ਘਾਟ ਦੇ ਲੱਛਣਾਂ ਬਾਰੇ ਕਿਸਾਨਾਂ ਨੂੰ ਜਾਣੂੰ ਕਰਵਾਇਆ ਗਿਆ। ਪਿੰਡ ਡੱਬਵਾਲੀ ਢਾਬ ਦੇ ਕਿਸਾਨ ਮੇਜਰ ਸਿੰਘ ਦਾ ਕਹਿਣਾ ਹੈ ਕਿ ਉਹ ਖੇਤੀਬਾੜੀ ਵਿਭਾਗ, ਮਲੋਟ ਨਾਲ ਜੁੜੇ ਹੋਏ ਹਨ ਅਤੇ ਮਾਹਿਰਾਂ ਦੀ ਮੱਦਦ ਨਾਲ ਕੀਟਨਾਸ਼ਕ ਵਰਤ ਕੇ ਗੁਲਾਬੀ ਸੁੰਡੀ ਉੱਪਰ ਕਾਬੂ ਪਾਇਆ ਹੋਇਆ ਹੈ। ਉਨ੍ਹਾਂ ਨੇ ਹੋਰ ਕਿਸਾਨਾਂ ਨੂੰ ਗੁੰਮਰਾਹ ਹੋ ਕਿ ਫਾਲਤੂ ਸਪ੍ਰੇਆਂ ਨਾ ਕਰਨ ਜਾਂ ਨਰਮੇ ਦੀ ਫਸਲ ਵਾਹ ਕੇ ਝੋਨਾ ਨਾ ਲਗਾਉਣ ਦੀ ਸਲਾਹ ਦਿੱਤੀ। ਇਸ ਸਮੇਂ ਮਨਦੀਪ ਸਿੰਘ ਏ.ਐੱਸ.ਆਈ, ਲਵਜੀਤ ਸਿੰਘ ਏ.ਟੀ.ਐੱਮ, ਕਿਸਾਨ ਗੁਰਮੀਤ ਸਿੰਘ, ਸ਼ਮਸ਼ੇਰ ਸਿੰਘ, ਸਿਮਰਜੀਤ ਸਿੰਘ ਕਬਰਵਾਲਾ ਅਤੇ ਹੋਰ ਪਿੰਡ ਦੇ ਕਿਸਾਨ ਮੌਜੂਦ ਸਨ। Author: Malout Live