ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਦੀਆਂ ਹਦਾਇਤਾਂ ਅਨੁਸਾਰ ਮਲੋਟ ਦੀ ਸਾਰੀ ਹੱਦਬੰਦੀ ਨੂੰ 16 ਸੈਕਟਰਾਂ ਵਿੱਚ ਵੰਡਿਆ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਡਾ. ਰੂਹੀ ਦੁੱਗ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਨਗਰ ਕੌਂਸਲ ਦੀ ਵਾਰਡਬੰਦੀ ਜੋ ਕਿ ਨਵੇਂ ਮਰਦਸ਼ੁਮਾਰੀ ਅਤੇ ਨਗਰ ਕੌਂਸਲ ਦੀਆ ਹੱਦਾਂ ਵਿੱਚ ਵਾਧਾ ਹੋਣ ਕਾਰਨ ਬਦਲ ਜਾਂਦੀਆਂ ਹਨ। ਜਿਸ ਕਾਰਨ ਆਮ ਸ਼ਹਿਰੀਆਂ ਦੇ ਘਰਾਂ ਦੇ ਪਤੇ ਬਦਲ ਜਾਂਦੇ ਹਨ ਅਤੇ ਉਹਨਾਂ ਦੇ ਦਸਤਾਵੇਜ਼ਾਂ ਵਿੱਚ ਘਰਾਂ ਦੇ ਪਤੇ ਬਦਲਣ ਕਾਰਨ ਆਮ ਸ਼ਹਿਰੀਆਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਮੱਸਿਆ ਦਾ ਪੱਕਾ ਹੱਲ ਕਰਨ ਲਈ ਡਾ. ਬਲਜੀਤ ਕੌਰ ਕੈਬਨਿਟ ਮੰਤਰੀ ਪੰਜਾਬ ਅਤੇ ਐਮ.ਐਲ.ਏ. ਮਲੋਟ ਦੀ ਦੂਰਅੰਦੇਸ਼ੀ ਸੋਚ ਦੇ ਮੱਦੇਨਜ਼ਰ ਹਦਾਇਤਾਂ ਦੀ ਪਾਲਣਾ ਕਰਦੇ ਡਾ. ਸੰਜੀਵ ਕੁਮਾਰ (ਪੀ.ਸੀ.ਐੱਸ) ਐੱਸ.ਡੀ.ਐਮ. ਮਲੋਟ, ਸ਼੍ਰੀ ਜਗਸੀਰ ਸਿੰਘ ਕਾਰਜ ਸਾਧਕ ਅਫ਼ਸਰ ਮਲੋਟ, ਸ਼੍ਰੀ ਪ੍ਰਲਾਦ ਏ.ਐਮ.ਈ, ਸ਼੍ਰੀ ਨਵਦੀਪ ਕੁਮਾਰ ਜੂਨੀਅਰ ਇੰਜੀਨੀਅਰ,
ਸ਼੍ਰੀ ਟੇਕ ਚੰਦ ਜੂਨੀਅਰ ਸਹਾਇਕ ਨਗਰ ਕੌਂਸਲ ਮਲੋਟ ਵੱਲੋਂ ਨਗਰ ਕੌਂਸਲ ਮਲੋਟ ਦੀ ਸਾਰੀ ਹੱਦਬੰਦੀ ਨੂੰ 16 ਸੈਕਟਰਾਂ ਵਿੱਚ ਵੰਡਿਆ ਗਿਆ ਹੈ। ਇਹਨਾਂ ਸੈਕਟਰਾਂ ਦਾ ਮੁੱਖ ਆਧਾਰ ਨੈਸ਼ਨਲ ਹਾਈਵੇ ਨੰ. 9-10 ਅਬੋਹਰ- ਸ਼੍ਰੀ ਮੁਕਤਸਰ ਸਾਹਿਬ-ਬਠਿੰਡਾ ਰੋਡ ਅਤੇ ਸ਼੍ਰੀ ਗੰਗਾਨਗਰ-ਬਠਿੰਡਾ ਰੇਲਵੇ ਸੇਟਸ਼ਨ ਨੂੰ ਆਧਾਰ ਨੂੰ ਮੰਨਿਆ ਗਿਆ ਹੈ, ਜੋ ਕਿ ਨਗਰ ਕੌਂਸਲ ਦੇ ਵਿਚਕਾਰ ਦੀ ਲੰਘਦੀ ਹੈ ਅਤੇ ਸ਼ਹਿਰ ਪ੍ਰਮੁੱਖ ਸੜਕਾਂ ਜਿਵੇਂ ਕਿ ਮੇਨ ਬਜ਼ਾਰ, ਡੀ.ਏ.ਵੀ ਕਾਲਜ ਰੋਡ, ਪੁਰਾਣੀ ਤਹਿਸੀਲ ਰੋਡ, ਪੁਰਾਣੀ ਕੋਰਟ ਰੋਡ, ਸੁਪਰ ਬਜ਼ਾਰ, ਗੁਰਦੁਆਰਾ ਰੋਡ, ਬਿਰਲਾ ਰੋਡ, ਰੇਲਵੇ ਰੋਡ, ਇੰਦਰਾ ਰੋਡ, ਕੈਰੋਂ ਰੋਡ, ਮਹਾਰਾਜਾ ਅਗਰਸੈਨ ਰੋਡ, ਗੁਰੂ ਨਾਨਕ ਨਗਰੀ, ਦਵਿੰਦਰਾ ਰੋਡ, ਪਰਲਾਦ ਫੈਕਟਰੀ ਰੋਡ, ਬੁਰਜਾ ਰੋਡ, ਗੁਰੂ ਰਵਿਦਾਸ ਨਗਰ, ਨਵੀਂ ਪੁਰਾਣੀ ਸ਼ੇਖੂ ਰੋਡ, ਪੁਰਾਣਾ ਡੇਰਾ ਰਾਧਾ ਸੁਆਮੀ ਰੋਡ ਅਤੇ ਪੁਰਾਣਾ ਡੇਰਾ ਸੱਚਾ ਸੌਦਾ ਰੋਡ ਆਦਿ ਪ੍ਰਮੁੱਖ ਸੜਕਾਂ ਹਨ। Author: Malout Live