ਨਵੇਂ ਸਾਲ ਦੀ ਖੁਸ਼ੀ ਵਿੱਚ ਸਿਵਲ ਹਸਪਤਾਲ ਮਲੋਟ ਵਿਖੇ ਮਰੀਜ਼ਾਂ ਨੂੰ ਵੰਡੇ ਗਏ ਫ਼ਲ
ਮਲੋਟ: ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਨੀਲ ਬਾਂਸਲ ਅਤੇ ਸਮੂਹ ਸਟਾਫ਼ ਵੱਲੋਂ ਨਵੇਂ ਸਾਲ ਮੌਕੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਹਸਪਤਾਲ ਵਿੱਚ ਦਾਖ਼ਲ ਮਰੀਜਾਂ ਨੂੰ ਫ਼ਲ ਵੰਡੇ ਗਏ ਅਤੇ ਉਹਨਾਂ ਦੀ ਚੰਗੀ ਸਿਹਤਯਾਬੀ ਲਈ ਕਾਮਨਾ ਕੀਤੀ ਗਈ ਤਾਂ ਕਿ ਓਹ ਨਵੇਂ ਸਾਲ ਵਿੱਚ ਆਪਣੇ ਪਰਿਵਾਰ ਨਾਲ
ਤੰਦਰੁਸਤ ਜੀਵਨ ਬਤੀਤ ਕਰ ਸਕਣ। ਇਸ ਸਮੇਂ ਮਨੋਜ ਅਸੀਜਾ ਵੱਲੋਂ ਨਵੇਂ ਸਾਲ ਮੌਕੇ ਮਰੀਜਾਂ ਨੂੰ ਚੰਗੀ ਸਿਹਤ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ ਗਈਆਂ। ਇਸ ਸਮੇਂ ਡਾ. ਵਿਕਾਸ ਬਾਂਸਲ, ਡਾ ਕਾਮਨਾਂ, ਡਾ. ਰਮਿਤੀ, ਸਵਰਨਜੀਤ ਕੌਰ, ਹਰਜੀਤ ਕੌਰ, ਮਨਦੀਪ ਕੌਰ, ਰੇਨੂੰ, ਨਰਿੰਦਰ ਅਤੇ ਹੋਰ ਮੈਂਬਰ ਵੀ ਹਾਜਿਰ ਸਨ। Author: Malout Live