ਬਿਨ੍ਹਾਂ ਡਾਕਟਰੀ ਸਲਾਹ ਤੋਂ ਦਵਾਈਆਂ ਦੀ ਅੰਨੇਵਾਹ ਵਰਤੋਂ ਹੋ ਸਕਦੀ ਹੈ ਸਿਹਤ ਲਈ ਹਾਨੀਕਾਰਕ ਡਾ. ਤੇਜਵੰਤ ਸਿੰਘ ਢਿੱਲੋਂ ਸਿਵਲ ਸਰਜਨ

ਮਲੋਟ (ਬਠਿੰਡਾ): ਡਾ. ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਸਿਵਲ ਹਸਪਤਾਲ ਬਠਿੰਡਾ ਵਿਖੇ ਵਿਸ਼ਵ ਐਂਟੀਮਾਇਕਰੋਬਾਇਲ ਦਿਵਸ ਮੌਕੇ ਇਕੱਤਰ ਮਰੀਜਾਂ ਅਤੇ ਉਹਨਾਂ ਦੇ ਨਾਲ ਆਏ ਸਾਕ ਸੰਬੰਧੀਆਂ ਨੂੰ ਦਰਦ ਰੋਕੂ ਦਵਾਈਆਂ ਦੀ ਬੇਲੋੜੀ ਵਰਤੋਂ ਸੰਬੰਧੀ ਡਾ. ਜਗਰੂਪ ਸਿੰਘ ਐੱਮ.ਡੀ ਮੈਡੀਸਨ ਦੁਆਰਾ ਜਾਗਰੂਕ ਕੀਤਾ ਗਿਆ। ਡਾ. ਜਗਰੂਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬਿਨ੍ਹਾਂ ਡਾਕਟਰੀ ਸਲਾਹ ਤੋਂ ਦਰਦ ਰੋਕੂ ਦਵਾਈਆਂ ਦੀ ਬੇਲੋੜੀ ਵਰਤੋਂ ਇਨਸਾਨੀ ਜਿੰਦਗੀ ਲਈ ਖਤਰਨਾਕ ਸਾਬਿਤ ਹੋ ਸਕਦੀ ਹੈ। ਇਸ ਤੋਂ ਇਲਾਵਾ ਭਾਰਤ ਵਿੱਚ ਜਿਆਦਾਤਰ ਲੋਕ ਬਿਨ੍ਹਾਂ ਲੋੜ ਤੋਂ ਹੀ ਦਵਾਈਆਂ ਦਾ ਇਸਤੇਮਾਲ ਕਰ ਰਹੇ ਹਨ ਜਿਸ ਦਾ ਭਵਿੱਖ ਵਿੱਚ ਸਰੀਰ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਇਸ ਤਰ੍ਹਾਂ ਕਰਨ ਨਾਲ ਸਰੀਰ ਵਿੱਚ ਕੁਦਰਤੀ ਤੱਤ ਜੋ ਕਿ ਬਿਮਾਰੀਆਂ ਨਾਲ ਲੜਣ ਲਈ ਸਾਡੀ ਸਹਾਇਤਾ ਕਰਦੇ ਹਨ ਖਤਮ ਹੋ ਸਕਦੇ ਹਨ ਜਿਸ ਨਾਲ ਸਾਨੂੰ ਗੰਭੀਰ ਬਿਮਾਰੀ ਲੱਗ ਸਕਦੀ ਹੈ।

ਦਵਾਈ ਲੈਣ ਸਮੇਂ ਇਸ ਦੀ ਮਾਤਰਾ ਬਾਰੇ ਵੀ ਲੋਕ ਵੱਡੀ ਲਾਪਰਵਾਹੀ ਵਰਤਦੇ ਹਨ। 18 ਤੋਂ 24 ਨਵੰਬਰ ਤੱਕ ਵਿਸ਼ਵ ਐਂਟੀਮਾਇਕਰੋਬਾਇਲ ਦਿਵਸ ਸੰਬੰਧੀ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸੇ ਸੰਬੰਧੀ ਸਥਾਨਿਕ ਜੀ.ਐੱਨ.ਐੱਮਜ ਸਕੂਲ ਦੇ ਬੱਚਿਆਂ ਦੇ ਦਰਦ ਰੋਕੂ ਦਵਾਈਆਂ ਦੀ ਬੇਲੋੜੀ ਸੰਬੰਧੀ ਪੋਸਟਰ ਮੇਕਿੰਗ ਮੁਕਾਬਲੇ ਕਰਵਾ ਕੇ ਜੇਤੂਆ ਨੂੰ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਵਿਸ਼ਵ ਸਿਹਤ ਸੰਗਠਨ ਵੱਲੋਂ ਇਸ ਹਫ਼ਤੇ ਦਾ ਥੀਮ ਇਕੱਠੇ ਹੋ ਕੇ ਐਂਟੀਮਾਇਕਰੋਬਾਇਲ ਤੋਂ ਬਚਾਅ ਕਰੀਏ ਤਾਂ ਜੋ ਲੋਕਾਂ ਨੂੰ ਸੁਚੇਤ ਕਰਕੇ ਫਾਲਤੂ ਦਵਾਈਆਂ ਦੀ ਵਰਤੋਂ ਤੋਂ ਰੋਕਿਆ ਜਾ ਸਕਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਮਨੀਸ਼ ਗੁਪਤਾ, ਡਾ. ਗੁਰਿੰਦਰ ਕੌਰ, ਡਾ. ਮਿਰਨਾਲ, ਡਾ. ਸਾਹਸ ਜਿੰਦਲ, ਮਾਇਕਰੋ ਬਾਇਓਲੋਜਿਸਟ ਮਮਤਾ ਸੱਚਦੇਵਾ, ਨਰਿੰਦਰ ਕੁਮਾਰ ਜਿਲ੍ਹਾ ਬੀ.ਸੀ.ਸੀ, ਗਗਨਦੀਪ ਸਿੰਘ ਭੁੱਲਰ, ਸਾਹਿਲ ਪੁਰੀ, ਪਵਨਜੀਤ ਕੌਰ ਬੀ.ਈ.ਈ, ਬਲਦੇਵ ਸਿੰਘ ਡਬਲਿਯੂ.ਏ ਹਾਜ਼ਿਰ ਸਨ। Author: Malout Live