ਡੇਂਗੂ ਸਰਵੇਲੈਂਸ ਟੀਮਾਂ ਦੀ ਧੋਬੀਆਣਾ ਬਸਤੀ ਵਿਖੇ ਚੈਕਿੰਗ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸਿਹਤ ਵਿਭਾਗ ਬਠਿੰਡਾ ਵੱਲੋਂ ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਢਿੱਲੋਂ ਦੇ ਹੁਕਮਾਂ ਅਨੁਸਾਰ ਅਤੇ ਡਾ. ਊਸ਼ਾ ਗੋਇਲ ਜ਼ਿਲ੍ਹਾ ਸਿਹਤ ਅਫ਼ਸਰ ਦੀ ਦੇਖ-ਰੇਖ ਵਿੱਚ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਮੁਹਿੰਮ ਤਹਿਤ ਬਠਿੰਡਾ ਦੀ ਧੋਬੀਆਣਾ ਬਸਤੀ ਵਿਖੇ ਡੇਂਗੂ ਸਰਵੇਲੈਂਸ ਦੀ ਟੀਮ ਦੁਆਰਾ ਬਾਰਿਸ਼ਾਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਮੁਹਿੰਮ ਚਲਾਈ ਗਈ। ਜਿਸ ਵਿੱਚ ਬਠਿੰਡਾ ਦੇ ਵੱਖ-ਵੱਖ ਜਗ੍ਹਾ ਤੇ ਡੇਂਗੂ ਸਰਵੇਲੈਂਸ ਕੀਤਾ ਗਿਆ। ਜਿਸ ਵਿੱਚ ਜਿਲ੍ਹਾ ਸਿਹਤ ਅਫ਼ਸਰ ਡਾ. ਊਸ਼ਾ ਗੋਇਲ ਨੇ ਧੋਬੀਆਣਾ ਬਸਤੀ ਦੀ ਡੇਂਗੂ ਸਰਵੇਲੈਂਸ ਟੀਮ ਦੀ ਚੈਕਿੰਗ ਕੀਤੀ। ਇਸ ਸੰਬੰਧੀ ਡਾ. ਊਸ਼ਾ ਗੋਇਲ ਨੇ ਦੱਸਿਆ ਕਿ ਹਰ ਸ਼ੁੱਕਰਵਾਰ ਡੱਗੂ ਤੇ ਵਾਰ ਮੁਹਿੰਮ ਅਧੀਨ ਹਰੇਕ ਸ਼ੁੱਕਰਵਾਰ ਨੂੰ ਪਾਣੀ ਖੜ੍ਹਨ ਵਾਲੇ ਸੋਮਿਆਂ ਨੂੰ ਖਾਲੀ ਕਰਕੇ ਸੁੱਕਾ ਕੇ ਦੁਬਾਰਾ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ।

ਇਸੇ ਲੜੀ ਤਹਿਤ ਡਾ. ਊਸ਼ਾ ਗੋਇਲ ਜਿਲ੍ਹਾ ਸਿਹਤ ਅਫ਼ਸਰ ਨੇ ਦੱਸਿਆ ਕਿ ਅੱਜ ਧੋਬੀਆਣਾ ਬਸਤੀ ਵਿਖੇ ਡੇਂਗੂ ਸਰਵੇਲੈਂਸ ਟੀਮਾਂ ਦੀ ਚੈਕਿੰਗ ਕੀਤੀ ਗਈ ਅਤੇ ਸਾਰੀਆਂ ਟੀਮਾਂ ਨੂੰ ਆਮ ਆਦਮੀ ਕਲੀਨਿਕ ਬੇਅੰਤ ਨਗਰ ਵਿਖੇ ਇਕੱਠਾ ਕਰਕੇ ਦੱਸਿਆ ਕਿ ਡੇਂਗੂ ਦੇ ਲੱਛਣਾਂ ਵਾਲੇ ਕੇਸਾਂ ਸੰਬੰਧੀ ਜਲਦੀ ਤੋਂ ਜਲਦੀ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇ। ਡੇਂਗੂ ਸੰਬੰਧੀ ਹੋਰ ਜਾਣਕਾਰੀ ਲੈਣ ਲਈ ਗੂਗਲ ਪਲੇ ਸਟੋਰ ਤੇ ਮੁਫ਼ਤ "ਡੇਂਗੂ ਫਰੀ ਪੰਜਾਬ" ਐਪ ਡਾਊਨਲੋਡ ਕਰਕੇ ਲਈ ਜਾ ਸਕਦੀ ਹੈ। ਇਸ ਸਮੇਂ ਡਿਪਟੀ ਮਾਸ ਡਿਪਟੀ ਅਫ਼ਸਰ ਮਲਕੀਤ ਕੌਰ, ਐਮ.ਪੀ.ਐੱਚ.ਡਬਲਯੂ ਭੁਪਿੰਦਰ ਸਿੰਘ, ਨਵਜੋਤ ਸਿੰਘ, ਬੂਟਾ ਸਿੰਘ ਅਤੇ ਏ.ਐੱਨ.ਐਮ ਹਰਜਿੰਦਰ ਕੌਰ ਹਾਜ਼ਿਰ ਸਨ। Author : Malout Live