ਬਾਲ ਭਿੱਖਿਆ ਰੋਕਣ ਟੀਮ ਵੱਲੋਂ ਵੱਖ-ਵੱਖ ਥਾਵਾਂ ਤੇ ਕੀਤੀ ਗਈ ਚੈਕਿੰਗ
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਉਪ-ਮੰਡਲ ਮੈਜਿਸਟ੍ਰੇਟ ਸ੍ਰੀ ਮੁਕਤਸਰ ਸਾਹਿਬ ਸ੍ਰੀਮਤੀ ਬਲਜੀਤ ਕੌਰ ਦੀ ਰਹਿਨੁਮਾਈ ਹੇਠ ਬਾਲ ਭਿੱਖਿਆ ਰੋਕੂ ਟਾਸਕ ਫੋਰਸ ਵੱਲੋਂ ਸ਼ਹਿਰ ਦੀਆ ਵੱਖ-ਵੱਖ ਥਾਵਾਂ ਤੇ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ 3 ਲੜਕੀਆਂ ਨੂੰ ਬਾਲ ਭਿੱਖਿਆਂ ਤੋਂ ਰੈਸਕਿਊ ਕੀਤਾ ਗਿਆ। ਇਹ ਜਾਣਕਾਰੀ ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਸ਼ਿਵਾਨੀ ਨਾਗਪਾਲ ਨੇ ਦਿੱਤੀ। ਉਹਨਾਂ ਦੱਸਿਆ ਕਿ ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਹੁਕਮਾਂ ਤੇ ਇਹ ਚੈਕਿੰਗ ਪੂਰੇ ਪੰਜਾਬ ਵਿੱਚ ਕੀਤੀ ਜਾ ਰਹੀ ਹੈ। ਸਮੂਹ ਟੀਮ ਵੱਲੋਂ ਇਹਨਾਂ ਬੱਚਿਆ ਤੋਂ ਭੀਖ ਮੰਗਵਾਉਣ ਵਾਲਿਆਂ ਖਿਲਾਫ਼ ਪੁਲਿਸ ਵਿਭਾਗ ਨੂੰ ਕਾਨੂੰਨੀ ਕਾਰਵਾਈ ਕਰਨ ਦੀ ਸਿਫ਼ਾਰਿਸ਼ ਕੀਤੀ ਗਈ।
ਉਹਨਾਂ ਦੱਸਿਆ ਕਿ ਇਹ ਰੈਗੂਲਰ ਤੌਰ ਤੇ ਜਾਰੀ ਰਹੇਗੀ। ਉਨ੍ਹਾਂ ਬੱਚਿਆਂ ਤੋਂ ਭੀਖ ਮੰਗਵਾਉਣ ਵਾਲਿਆਂ ਨੂੰ ਚੇਤਾਵਨੀ ਜਾਰੀ ਕਰਦਿਆਂ ਕਿਹਾ ਕਿ ਉਹ ਮਾਸੂਮ ਬੱਚਿਆਂ ਤੋਂ ਅਜਿਹਾ ਨਾ ਕਰਵਾਉਣ ਨਹੀਂ ਤਾਂ ਭੀਖ ਮੰਗਵਾਉਣ ਵਾਲਿਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਟੀਮ ਵਿੱਚ ਸ੍ਰੀਮਤੀ ਅਨੂ ਬਾਲਾ ਬਾਲ ਸੁਰੱਖਿਆ ਅਫ਼ਸਰ, ਅਮਨਦੀਪ ਸਿੰਘ ਬੱਤਰਾ, ਜਤਿਨ ਕਮਾਰ, ਈ.ਟੀ.ਟੀ ਅਧਿਆਪਕ, ਸ.ਅਮਰਜੀਤ ਸਿੰਘ, ਮੈਂਬਰ ਬਾਲ ਭਲਾਈ ਕਮੇਟੀ, ਗੁਰਪੁਨੀਤ ਕੌਰ, ਮੈਂਬਰ ਬਾਲ ਭਲਾਈ ਕਮੇਟੀ, ਨੁਮਾਇਦਾ ਕਿਰਤ ਵਿਭਾਗ, ਵਕੀਲ ਸਿੰਘ ਨੁਮਾਇੰਦਾ ਸਿਹਤ ਵਿਭਾਗ, ਪ੍ਰਭਜੋਤ ਕੌਰ ਅਤੇ ਕਾਂਸਟੇਬਲ ਲਖਵਿੰਦਰ ਕੌਰ, ਚਰਨਵੀਰ ਸਿੰਘ, ਸ਼ੋਸ਼ਲ ਵਰਕਰ ਅਤੇ ਸੋਰਵ ਚਾਵਲਾ ਲੀਗਲ ਕਮ ਪ੍ਰੋਫੈਸ਼ਨ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਵੀ ਮੌਜੂਦ ਸਨ। Author : Malout Live