ਡਾ. ਆਰ. ਕੇ ਉੱਪਲ ਐਮੀਨੈਂਟ ਪ੍ਰੋਫੈਸਰ 2022 ਅਵਾਰਡ ਨਾਲ ਹੋਏ ਸਨਮਾਨਿਤ
ਮਲੋਟ: ਪ੍ਰੋਫੈਸਰ ਆਰ. ਕੇ ਉੱਪਲ ਨੇ ਸਿੱਖਿਆ ਅਤੇ ਖੋਜ਼ ਦੇ ਖੇਤਰ ਵਿੱਚ ਇੱਕ ਅਹਿਮ ਯੋਗਦਾਨ ਪਾਇਆ ਹੈ। ਇਸ ਸਮੇਂ ਉਹ ਬਾਬਾ ਫਰੀਦ ਕਾਲਜ ਆਫ ਮੈਨੇਜ਼ਮੈਂਟ ਐਂਡ ਟੈਕਨੋਲਜੀ ਬਠਿੰਡਾ ਵਿੱਚ ਆਪਣੀਆਂ ਸੇਵਾਵਾਂ ਬਤੌਰ ਪ੍ਰਿੰਸੀਪਲ ਨਿਭਾ ਰਹੇ ਹਨ। ਡਾ. ਆਰ ਕੇ ਉੱਪਲ ਨੂੰ ਚੇਨਈ ਟੀਚਰਜ਼ ਕਾਊਂਸਲ, ਤਾਮਿਲਨਾਡੂ ਦੇ ਵੱਲੋਂ ਸਿੱਖਿਆ ਅਤੇ ਖੋਜ਼ ਦੇ ਖੇਤਰ ਵਿੱਚ ਪਾਏ ਅਹਿਮ ਯੋਗਦਾਨ ਦੇ ਲਈ ਐਮੀਨੈਂਟ ਪ੍ਰੋਫੈਸਰ 2022 ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਡਾ.ਉੱਪਲ ਬਹੁਤ ਸਾਰੇ ਮਹੱਤਵਪੂਰਨ ਪ੍ਰੋਜੈਕਟਾਂ ਉੱਪਰ ਕੰਮ ਕਰ ਚੁੱਕੇ ਹਨ ਅਤੇ 300 ਤੋਂ ਵੀ ਜਿਆਦਾ ਰੀਸਰਚ ਪੇਪਰ ਰਾਸ਼ਟਰੀ ਅਤੇ ਅੰਤਰ ਜਰਨਲਜ਼ ਵਿੱਚ ਲਿਖੇ ਹਨ ਜਿਨ੍ਹਾਂ ਦਾ ਪ੍ਰਕਾਸ਼ਨ ਵੱਖ-ਵੱਖ ਅਖਬਾਰਾਂ ਵਿੱਚ ਛੱਪ ਚੁੱਕੇ ਹਨ।
ਵੱਖ ਵੱਖ ਟੀ.ਵੀ. ਚੈਨਲਜ਼ ਜਿਵੇਂ ਕਿ ਦੂਰਦਰਸ਼ਨ, ਜਲੰਧਰ, ਹਮਦਰਦ ਟੀ.ਵੀ, ਪੀ.ਟੀ.ਸੀ, ਮਾਲਵਾ ਟੀ.ਵੀ. ਅਤੇ ਬੀ.ਐਫ.ਪੀ. ਮੀਡੀਆ ਅਤੇ ਆਲ ਇੰਡੀਆ ਰੇਡੀਓ, ਜਲੰਧਰ, ਚੰਨ ਪ੍ਰਦੇਸੀ ਰੇਡਿਓ, ਪਟਿਆਲਾ ਤੋਂ ਵੱਖ-ਵੱਖ ਸਮਾਜਿਕ, ਆਰਥਿਕ ਅਤੇ ਉੱਚ ਸਿੱਖਿਆ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਰਹਿੰਦੇ ਹਨ। ਬਹੁਤ ਸਾਰੀਆਂ ਯੂਨੀਵਰਿਸਟੀਆਂ ਨੇ ਉਹਨਾਂ ਨੂੰ ਡੀ-ਲਿੱਟ ਦੀ ਡਿਗਰੀ ਨਾਲ ਵੀ ਸਨਮਾਨਿਤ ਕੀਤਾ ਹੈ। ਬਹੁਤ ਸਾਰੇ ਵਿਦਿਆਰਥੀ ਉਹਨਾਂ ਤੋਂ ਐੱਮ.ਫਿਲ ਅਤੇ ਪੀ.ਐੱਚ.ਡੀ. ਕਰ ਚੁੱਕੇ ਹਨ ਅਤੇ ਬਹੁਤ ਸਾਰੀਆਂ ਸੰਸਥਾਵਾਂ ਨੇ ਉਹਨਾਂ ਨੂੰ ਪਹਿਲਾਂ ਵੀ ਕਈ ਵਾਰ ਸਨਮਾਨਿਤ ਕੀਤਾ ਹੈ ਅਤੇ ਅੱਜ ਕੱਲ੍ਹ ਪੰਜਾਬ ਦੇ ਮਾਲਵਾ ਵਿੱਚ ਵੱਧ ਰਹੀ ਕੈਂਸਰ ਦੀ ਬੀਮਾਰੀ ਦੇ ਆਰਥਿਕ ਪ੍ਰਭਾਵਾਂ, ਕਾਰਨਾਂ ਅਤੇ ਸਰਕਾਰ ਦੁਆਰਾ ਚੁੱਕੇ ਗਏ ਕਦਮਾਂ ਉੱਪਰ ਖੋਜ਼ ਦਾ ਕੰਮ ਵੀ ਕਰ ਰਹੇ ਹਨ। ਇਸ ਸ਼ਾਨਦਾਰ ਪ੍ਰਾਪਤੀ ਤੇ ਬਹੁਤ ਸਾਰੀਆਂ ਸੰਸਥਾਵਾ ਨੇ ਡਾ. ਉੱਪਲ ਨੂੰ ਵਧਾਈ ਦਿੱਤੀ। ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਸ਼ਨ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਡਾ. ਉੱਪਲ ਨੂੰ ਸ਼ਾਨਦਾਰ ਪ੍ਰਾਪਤੀ ਤੇ ਦਿੱਲੋਂ ਵਧਾਈ ਦਿੱਤੀ ਹੈ। Author: Malout Live