Malout News

ਪਿੰਡ ਮਲੋਟ ਵਿੱਚ ਅਣਪਛਾਤੇ ਚੋਰਾਂ ਵੱਲੋਂ ਨਕਦੀ ਅਤੇ ਲੱਖਾਂ ਦਾ ਸੋਨਾ ਚੋਰੀ

ਮਲੋਟ:- ਇਲਾਕੇ ਅੰਦਰ ਚੋਰੀ ਦੀਆਂ ਘਟਨਾਵਾਂ ਤੇ ਰੋਕ ਨਹੀਂ ਲੱਗ ਰਹੀ ਹੈ। ਜਿਸ ਕਰਕੇ ਜਿੱਥੇ ਗੈਰ ਸਮਾਜੀ ਅਨਸਰਾਂ ਦੇ ਹੌਂਸਲੇ ਬੁਲੰਦ ਹੋ ਰਹੇ ਹਨ ਉੱਥੇ ਆਮ ਜਨਤਾ ਵਿੱਚ ਸਹਿਮ ਦਾ ਮਾਹੌਲ ਹੈ। ਬੀਤੀ ਰਾਤ ਅਣਪਛਾਤੇ ਚੋਰਾਂ ਨੇ ਪਿੰਡ ਮਲੋਟ ਵਿਖੇ ਇੱਕ ਕਿਸਾਨ ਦੇ ਘਰ ਅੰਦਰ ਦਾਖਲ ਹੋ ਕੇ ਨਕਦੀ ਅਤੇ ਲੱਖਾਂ ਦੀ ਕੀਮਤ ਦਾ ਸੋਨਾ ਚੋਰੀ ਕਰ ਲਿਆ। ਸਦਰ ਮਲੋਟ ਪੁਲਿਸ ਨੇ ਅਣਪਛਾਤੇ ਚੋਰਾਂ ਵਿਰੁੱਧ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਨਾਇਬ ਸਿੰਘ ਪੁੱਤਰ ਮਾਨ ਸਿੰਘ ਵਾਸੀ ਪਿੰਡ ਮਲੋਟ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਪਿਛਲੀ ਰਾਤ ਨੂੰ ਅਣਪਛਾਤੇ ਚੋਰਾਂ ਨੇ ਘਰ ਅੰਦਰ ਬਣੇ ਸਟੋਰ ਵਿੱਚ ਦਾਖਲ ਹੋ ਕੇ ਸੋਨੇ ਦਾ ਇੱਕ ਹਾਰ, ਲੇਡੀਜ਼ ਚੂੜੀਆਂ, 7 ਮੁੰਦਰੀਆਂ, ਲਾਕੇਟ, 2 ਮਰਦਾਨਾ ਕੜੇ ਸਮੇਤ ਕੁੱਲ 20 ਤੋਲੇ ਸੋਨੇ ਦੇ ਗਹਿਣੇ ਅਤੇ 50 ਹਜਾਰ ਰੁਪਏ ਨਕਦੀ ਚੋਰੀ ਕਰ ਲਿਆ। ਚੋਰਾਂ ਵੱਲੋਂ ਚੋਰੀ ਕੀਤੇ ਸੋਨੇ ਅਤੇ ਨਕਦੀ ਦੀ ਕੁੱਲ ਕੀਮਤ 10 ਲੱਖ ਰੁਪਏ ਬਣਦੀ ਹੈ। ਇਸ ਸੰਬੰਧੀ ਮੁਦੱਈ ਦੀ ਸ਼ਿਕਾਇਤ ਤੇ ਸਦਰ ਮਲੋਟ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਅ/ਧ 457, 380 ਆਈ.ਪੀ.ਸੀ ਤਹਿਤ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

 

Author: Malout Live

Leave a Reply

Your email address will not be published. Required fields are marked *

Back to top button