ਪੀ.ਟੀ ਸਾਹੀਵਾਲ ਪ੍ਰਾਜੈਕਟ ਅਧੀਨ, ਪਿੰਡ ਸਿੱਖਵਾਲਾ ਵਿਖੇ ਲਗਾਈ ਗਈ ਕਾਫ ਰੈਲੀ
ਸ਼੍ਰੀ ਮੁਕਤਸਰ ਸਾਹਿਬ :- ਮਾਨਯੋਗ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਡਾ. ਜਗਸੀਰ ਸਿੰਘ ਦੀ ਅਗਵਾਈ ਹੇਠ ਮਿਤੀ ਪੀ.ਟੀ ਸਾਹੀਵਾਲ ਪ੍ਰਾਜੈਕਟ ਅਧੀਨ, ਪਿੰਡ ਸਿੱਖਵਾਲਾ ਵਿਖੇ, ਸਾਹੀਵਾਲ ਕਾਫ ਰੈਲੀ ਲਗਾਈ ਗਈ। ਇਸ ਰੈਲੀ ਵਿੱਚ 40 ਮੇਲ ਤੇ ਫੀ-ਮੇਲ Calfves ਅਤੇ ਉਹਨਾ ਦੇ ਪਸ਼ੂ ਪਾਲਕਾਂ ਨੇ ਰੈਲੀ ਵਿੱਚ ਹਿੱਸਾ ਲਿਆ। ਜਿਸਦੇ ਤਹਿਤ ਡਾ. ਮੁਨੀਸ਼ ਗੋਇਲ (ਜਿਲ੍ਹਾ ਕੋਆਰਡੀਨੇਟਰ ਪੀ.ਟੀ ਸਾਹੀਵਾਲ ਪ੍ਰਾਜੈਕਟ) ਨੇ ਪਸ਼ੂ ਪਾਲਕਾ ਨੂੰ ਜੀ ਆਇਆ ਕਿਹਾ ਅਤੇ ਪ੍ਰਾਜੈਕਟ ਅਧੀਨ ਹੋਰ ਗਤੀਵਿਧੀਆ ਬਾਰੇ ਦੱਸਿਆ ਅਤੇ ਪਸ਼ੂ ਪਾਲਕਾ ਨੂੰ ਇਸ ਪ੍ਰਾਜੈਕਟ ਦਾ ਵੱਧ ਤੋ ਵੱਧ ਲਾਭ ਲੈਣ ਲਈ ਕਿਹਾ।
ਇਹ ਕਿ ਡਾ. ਪ੍ਰਸ਼ੋਤਮ ਕੁਮਾਰ (ਸੀਨੀਅਰ ਵੈਟਰਨਰੀ ਅਫਸਰ, ਮਲੋਟ) ਨੇ ਪਸ਼ੂ ਪਾਲਕਾ ਨੂੰ FMD Vaccination ਅਤੇ Tag ਲਗਾਉਣ ਬਾਰੇ ਵਿਸਥਾਰਪੂਰਵਕ ਦੱਸਿਆ। ਉਹਨਾਂ ਨੇ ਪਸ਼ੂ ਪਾਲਕਾ ਨੂੰ ਕਿਸਾਨ ਕਰੈਡਿਟ ਕਾਰਡ ਬਣਾਉਣ ਬਾਰੇ ਜਾਣਕਾਰੀ ਦਿੱਤੀ ਅਤੇ ਹੋਰ ਵਿਭਾਗੀ ਗਤੀਵਿਧੀਆ ਬਾਰੇ ਦੱਸਿਆ। ਇਸ ਮੌਕੇ ਪਸ਼ੂ ਡਿਸਪੈਂਸਰੀ ਪਿੰਡ ਸਿੱਖਵਾਲਾ ਦੇ ਚਤਰ ਸਿੰਘ ਵੈਟਰਨਰੀ ਇੰਸਪੈਕਟਰ ਅਤੇ ਉਹਨਾਂ ਦੇ ਸਟਾਫ ਨੇ ਵੀ ਪੂਰਾ ਸਹਿਯੋਗ ਦਿੱਤਾ। ਇਸ ਰੈਲੀ ਦੌਰਾਨ ਪਸ਼ੂ ਪਾਲਕਾ ਨੂੰ ਇੱਕ ਕਿੱਟ ਮੁਹੱਈਆ ਕਰਵਾਈ ਗਈ ਜਿਸ ਵਿੱਚ Minerals Mixture (ਪਸ਼ੂਆ ਦੇ ਕੀੜਿਆ ਦੀ ਦਵਾਈ) ਸਨ।