ਹੈਂਡਬਾਲ ਦੇ ਸਕੂਲੀ ਜ਼ੋਨ ਪੱਧਰ ਦਾ ਟੂਰਨਾਮੈਂਟ ਐੱਸ.ਡੀ ਸਕੂਲ ਰੱਥੜੀਆਂ ਵਿਖੇ ਸ਼ਾਨੋ-ਸ਼ੌਕਤ ਨਾਲ ਸਮਾਪਤ

ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਜਸਪਾਲ ਮੌਗਾ ਅਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਸੁਰਿੰਦਰ ਸਿੰਘ ਲੈੱਕਚਰਾਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਅਮਨਦੀਪ ਸਿੰਘ ਜ਼ੋਨ ਸਕੱਤਰ ਦੀ ਦੇਖ-ਰੇਖ ਵਿੱਚ ਜ਼ੋਨਲ ਮਲੋਟ ਦੇ ਹੈਂਡਬਾਲ ਟੂਰਨਾਮੈਂਟ ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਰੱਥੜੀਆਂ ਵਿਖੇ ਕਰਵਾਇਆ ਗਿਆ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਜਸਪਾਲ ਮੌਗਾ ਅਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਸੁਰਿੰਦਰ ਸਿੰਘ ਲੈੱਕਚਰਾਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਅਮਨਦੀਪ ਸਿੰਘ ਜ਼ੋਨ ਸਕੱਤਰ ਦੀ ਦੇਖ-ਰੇਖ ਵਿੱਚ ਜ਼ੋਨਲ ਮਲੋਟ ਦੇ ਹੈਂਡਬਾਲ ਟੂਰਨਾਮੈਂਟ ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਰੱਥੜੀਆਂ ਵਿਖੇ ਕਰਵਾਇਆ ਗਿਆ। ਜਿਸ ਦਾ ਦੂਜੇ ਦਿਨ ਦਾ ਉਦਘਾਟਨ ਉੱਚੇਚੇ ਤੌਰ ਤੇ ਪਹੁੰਚੇ ਮੁੱਖ ਮਹਿਮਾਨ ਐੱਸ.ਡੀ ਸਕੂਲ ਮਲੋਟ ਦੇ ਪ੍ਰਿੰਸੀਪਲ ਡਾ. ਨੀਰੂ ਵਾਟਸ ਵੱਲੋਂ ਕੀਤਾ ਗਿਆ।

ਅੰਡਰ-17 ਗਰੁੱਪ ਵਿੱਚ ਐੱਸ.ਡੀ ਸਕੂਲ ਰੱਥੜੀਆਂ ਨੇ ਅਤੇ ਅੰਡਰ-14 ਵਿੱਚ ਸਰਕਾਰੀ ਸਕੂਲ ਕਬਰਵਾਲਾ ਨੇ ਪਹਿਲਾ ਸਥਾਨ ਹਾਸਿਲ ਕੀਤਾ। ਐੱਸ.ਡੀ ਸਕੂਲ ਰੱਥੜੀਆਂ ਦੇ ਕਾਰਜਕਾਰੀ ਪ੍ਰਿੰਸੀਪਲ ਰਮਨ ਕੁਮਾਰ ਵੱਲੋਂ ਜੇਤੂ ਟੀਮਾਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਨਵੀਨਰ ਬਲਕਾਰ ਸਿੰਘ, ਕੋ-ਕਨਵੀਨਰ ਵਿਜੇ ਸਿੰਘ, ਜਿਲ੍ਹਾ ਕੋਚ ਕੰਵਲਜੀਤ ਸਿੰਘ, ਕੋਚ ਨਵਰੂਪ ਕੌਰ, ਸੰਦੀਪ ਕੁਮਾਰ ਡੀ.ਪੀ.ਈ. ਹਰਦੀਪ ਸਿੰਘ ਡੀ.ਪੀ.ਈ. ਹਰਪ੍ਰੀਤ ਸਿੰਘ ਡੀ.ਪੀ.ਈ ਰਵਿੰਦਰ ਸਿੰਘ, ਅੰਕਿਤ ਗਾਭਾ, ਰਮੇਸ਼ ਚੰਦਰ, ਮਨਪ੍ਰੀਤ ਸਿੰਘ, ਗੁਰਦੀਪ ਸਿੰਘ, ਸਾਹਿਲ ਅਤੇ ਰੁਪੇਸ਼ ਪੁਰੀ ਹਾਜ਼ਿਰ ਸਨ।

Author : Malout Live