Malout News

ਗੁਰਦੁਆਰਾ ਚਰਨ ਕਮਲ ਵਿਖੇ ਸੰਗਤਾਂ ਨੇ ਭਾਰੀ ਉਤਸ਼ਾਹ ਨਾਲ ਕੀਤੀ ਦਰਬਾਰ ਹਾਲ ਲੈਟਰ ਦੀ ਸੇਵਾ

ਮਲੋਟ :- ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਘੁਮਿਆਰਾ ਰੋਡ ਦਾਨੇਵਾਲਾ ਮਲੋਟ ਵਿਖੇ ਮੁੱਖ ਦਰਬਾਰ ਹਾਲ ਦੇ ਲੈਟਰ ਦੀ ਕਾਰ ਸੇਵਾ ਸੰਗਤਾਂ ਨੇ ਭਾਰੀ ਉਤਸ਼ਾਹ ਨਾਲ ਸੰਪੂਰਨ ਕੀਤੀ । ਇਸ ਮੌਕਾ ਤੇ ਗੁਰੂਘਰ ਦੇ ਮੁੱਖ ਸੇਵਾਦਾਰ ਬਾਬਾ ਬਲਜੀਤ ਸਿੰਘ ਅਤੇ ਗੁਰੂਦੁਆਰਾ ਭਿਆਣਾ ਸਾਹਿਬ ਤੇ ਮੁੱਖ ਸੇਵਾਦਾਰ ਬਾਬਾ ਇਕਬਾਲ ਸਿੰਘ ਭੀਟੀਵਾਲਾ ਵੀ ਵਿਸ਼ੇਸ਼ ਤੌਰ ਤੇ ਹਾਜਰ ਸਨ । ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਾਬਾ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਗੁਰੂਘਰ ਵਿਖੇ ਸੰਗਤ ਨੇ ਆਪਣੀ ਮਿਹਤਨ ਦੀ ਕਮਾਈ ਵਿੱਚੋ ਤਿਲ ਫ਼ਲ ਇਕੱਠਾ ਕਰਕੇ ਇਹ ਨਵਾਂ ਦਰਬਾਰ ਹਾਲ ਬੜੇ ਹੀ ਚਾਵਾਂ ਨਾਲ ਸ਼ਰੂ ਕੀਤਾ ਹੈ ਅਤੇ ਬਾਬਾ ਨਾਨਕ ਜੀ ਦੇ 550 ਸਾਲਾ ਆਗਮਨ ਦਿਵਸ ਤੱਕ ਪੂਰਾ ਕਰਨ ਦਾ ਟੀਚਾ ਹੈ । ਭਾਈ ਅਜਮੇਰ ਸਿੰਘ ਨੇ ਸੰਗਤ ਨੂੰ ਸੰਬ ̄ਧਨ ਕਰਦਿਆਂ ਲੈਟਰ ਦੀ ਵਧਾਈ ਦਿੱਤੀ ਅਤੇ ਬਾਬਾ ਨਾਨਕ ਦੇ ਦਰਸਾਏ ਮਾਰਗ ਕਿਰਤ ਕਰਨ ਨਾਮ ਜਪਨ ਅਤੇ ਵੰਡ ਛਕਣ ਤੇ ਸਹੀ ਰਸਤੇ ਤੇ ਚੱਲਣ ਲਈ ਪ੍ਰੇਰਿਤ ਕੀਤਾ । ਬਾਬਾ ਬਲਜੀਤ ਸਿੰਘ ਨੇ ਗੁਰੂਘਰ ਪੰਹੁਚਿਆ ਸਖਸ਼ੀਅਤਾਂ ਦਾ ਧੰਨਵਾਦ
ਕਰਦਿਆਂ ਸੰਗਤ ਨੂੰ ਸ਼ਬਦ ਗੁਰੂ ਪ੍ਰਤੀ ਆਪਣਾ ਆਸ਼ਾ ਦ੍ਰਿੜ ਕਰਨ ਅਤੇ ਵਹਿਮਾਂ ਭਰਮਾਂ ਤੋਂ ਬਚਣ ਲਈ ਸੰਦੇਸ਼
ਦਿੱਤਾ ਅਤੇ ਹਨਾਂ ਵਿਸ਼ੇਸ਼ ਕਰਕੇ ਬੀਬੀਆਂ ਨੂੰ ਨਿੰਦਾ ਚੁਗਲੀ ਤੋਂ ਪ੍ਰਹੇਜ ਕਰਨ ਲਈ ਕਿਹਾ । ਇਸ ਮੌਕੇ ਭਾਈ ਜਗਸੀਰ ਸਿੰਘ ਸੀਰਾ, ਮਨਪ੍ਰੀਤ ਸਿੰਘ, ਕਾਕਾ ਜਸਮੀਤ ਸਿੰਘ, ਅਸ਼ਵਨੀ ਗੋਇਲ, ਜੱਜ ਸ਼ਰਮਾ ਅਤੇ ਵੱਡੀ ਗਿਣਤੀ ਸੰਗਤ ਹਾਜਰ ਸੀ ।

Leave a Reply

Your email address will not be published. Required fields are marked *

Back to top button