ਭਾਰਤ ਵਿਕਾਸ ਪ੍ਰੀਸ਼ਦ ਮਲੋਟ ਵੱਲੋਂ ਲਗਾਇਆ ਗਿਆ ਖੂਨਦਾਨ ਕੈਂਪ

ਸਰਕਾਰੀ ਹਸਪਤਾਲ ਮਲੋਟ ਵਿੱਚ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ। ਜਾਣਕਾਰੀ ਦਿੰਦਿਆਂ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਧਰਮਪਾਲ ਗੂੰਬਰ ਅਤੇ ਸਕੱਤਰ ਰਜਿੰਦਰ ਨਾਗਪਾਲ ਨੇ ਦੱਸਿਆ ਕਿ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਆਪਣੇ ਸਮਾਜਸੇਵੀ ਕੰਮਾਂ ਨੂੰ ਜਾਰੀ ਰੱਖਦੇ ਹੋਏ ਗਰਭਵਤੀ ਔਰਤਾਂ ਤੇ ਥੈਲੇਸੀਮੀਆ ਪੀੜ੍ਹਿਤ ਬੱਚਿਆਂ ਵਾਸਤੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।

ਮਲੋਟ : ਸਰਕਾਰੀ ਹਸਪਤਾਲ ਮਲੋਟ ਵਿੱਚ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ। ਜਾਣਕਾਰੀ ਦਿੰਦਿਆਂ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਧਰਮਪਾਲ ਗੂੰਬਰ ਅਤੇ ਸਕੱਤਰ ਰਜਿੰਦਰ ਨਾਗਪਾਲ ਨੇ ਦੱਸਿਆ ਕਿ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਆਪਣੇ ਸਮਾਜਸੇਵੀ ਕੰਮਾਂ ਨੂੰ ਜਾਰੀ ਰੱਖਦੇ ਹੋਏ ਗਰਭਵਤੀ ਔਰਤਾਂ ਤੇ ਥੈਲੇਸੀਮੀਆ ਪੀੜ੍ਹਿਤ ਬੱਚਿਆਂ ਵਾਸਤੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸਦੀ ਸ਼ੁਰੂਆਤ ਐਸ.ਐਮ.ਓ ਡਾ. ਸੁਨੀਲ ਬਾਂਸਲ ਵੱਲੋਂ ਕੀਤੀ ਗਈ। ਸ਼ੁਰੂਆਤ ਮੌਕੇ ਉਨ੍ਹਾਂ ਨਾਲ ਭਾਰਤ ਵਿਕਾਸ ਪ੍ਰੀਸ਼ਦ ਦੇ ਸਟੇਟ ਰਿਜ਼ਨਲ ਸੈਕੇਟਰੀ ਸ਼੍ਰੀ ਰਾਜ ਰੱਸੇਵਟ, ਪ੍ਰੋਜੈਕਟ ਇੰਚਾਰਜ ਮਨੋਜ ਅਸੀਜਾ, ਪ੍ਰੋਜੈਕਟ ਇੰਚਾਰਜ ਰਾਜਿੰਦਰ ਪਪਨੇਜਾ, ਸਟੇਟ ਸੈਕੇਟਰੀ ਪ੍ਰਦੀਪ ਬੱਬਰ, ਜ਼ਿਲ੍ਹਾ ਕੋਆਰਡੀਨੇਟਰ ਸੁਰਿੰਦਰ ਮਦਾਨ, ਕੈਸ਼ੀਅਰ ਸੋਹਣ ਲਾਲ ਗੂੰਬਰ, ਰਿੰਕੂ ਅਨੇਜਾ ਆਦਿ ਹਾਜ਼ਿਰ ਸਨ।

ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਦੇ ਰਾਜਿੰਦਰ ਪਪਨੇਜਾ ਅਤੇ ਸਕੱਤਰ ਰਜਿੰਦਰ ਨਾਗਪਾਲ ਸਮੇਤ 28 ਖੂਨਦਾਨੀਆਂ ਵੱਲੋਂ ਖੂਨਦਾਨ ਕੀਤਾ ਗਿਆ। ਬੱਲਡ ਬੈਂਕ ਮਲੋਟ ਦੀ ਟੀਮ ਦੇ ਮੈਂਬਰਾਂ ਮੈਡਮ ਰਜਨੀ, ਸਤੀਸ਼ ਕੁਮਾਰ ਦੇ ਨਾਲ ਇਸ ਮੌਕੇ ਹਾਜ਼ਿਰ ਭਾਰਤ ਵਿਕਾਸ ਪ੍ਰੀਸ਼ਦ ਦੇ ਵਾਇਸ ਪ੍ਰਧਾਨ ਸ਼੍ਰੀ ਅਮਰ ਮੁੰਜਾਲ, ਗੁਲਸ਼ਨ ਅਰੋੜਾ, ਪ੍ਰਿੰਸਿਪਲ ਚੰਦਰ ਮੋਹਨ ਸੁਥਾਰ, ਵਿਨੋਦ ਗੋਇਲ, ਰਾਜ ਕੱਕੜ, ਰਾਕੇਸ਼ ਮੋਹਨ ਮੱਕੜ, ਸੰਦੀਪ ਮੰਗਲਾ, ਵੇਦ ਪ੍ਰਕਾਸ਼ ਬਾਂਸਲ, ਵਿੱਕੀ ਨਰੂਲਾ, ਸ਼ਗਨ ਲਾਲ ਗੋਇਲ, ਬਿੱਟੂ ਤਨੇਜਾ, ਜੋਨੀ ਸੋਨੀ, ਮੁਕੇਸ਼ ਬੱਠਲਾ, ਵਿਲਸਨ ਵਾਟਸ, ਦਰਸ਼ਨ ਲਾਲ ਗੇਰਾ ਵੱਲੋਂ ਬਾਖੂਬੀ ਆਪਣੀ ਸੇਵਾ ਨਿਭਾਈ ਗਈ। ਪ੍ਰਧਾਨ ਧਰਮਪਾਲ ਗੂੰਬਰ ਅਤੇ ਸਕੱਤਰ ਰਜਿੰਦਰ ਨਾਗਪਾਲ ਵੱਲੋਂ ਹਸਪਤਾਲ ਪ੍ਰਸ਼ਾਸ਼ਨ ਦਾ ਇਸ ਕੈਂਪ ਵਿੱਚ ਸਹਿਯੋਗ ਕਰਨ ਲਈ ਧੰਨਵਾਦ ਕਰਦੇ ਹੋਏ ਇਸ ਤਰ੍ਹਾਂ ਦੇ ਸੇਵਾ ਦੇ ਪ੍ਰਾਜੈਕਟਾਂ ਨੂੰ ਜਾਰੀ ਰੱਖਣ ਦਾ ਵਿਸ਼ਵਾਸ ਦਿਵਾਇਆ।

Author : Malout Live