ਐਡਵੋਕੇਟ ਸੁਖਵੀਰ ਸਿੰਘ ਕਿੱਲਿਆਂਵਾਲੀ ਨੂੰ ਇੰਡੀਅਨ ਯੂਥ ਕਾਂਗਰਸ ਵੱਲੋਂ RTI ਵਿਭਾਗ ਪੰਜਾਬ ਦੇ ਵਾਇਸ ਚੇਅਰਮੈਨ ਵਜੋਂ ਕੀਤਾ ਗਿਆ ਨਿਯੁਕਤ

ਮਲੋਟ (ਪੰਜਾਬ): ਸਾਬਕਾ ਸਰਪੰਚ ਬਲਕੌਰ ਸਿੰਘ ਸਰਾਂ ਦੇ ਬੇਟੇ ਐਡਵੋਕੇਟ ਸੁਖਵੀਰ ਸਿੰਘ ਕਿੱਲਿਆਂਵਾਲੀ ਨੂੰ ਇੰਡੀਅਨ ਯੂਥ ਕਾਂਗਰਸ ਵੱਲੋਂ RTI ਵਿਭਾਗ ਪੰਜਾਬ ਦਾ ਵਾਇਸ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੇ ਆਪਣੀ ਇਸ ਨਿਯੁਕਤੀ ਤੇ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਸ਼੍ਰੀਨਿਵਾਸ ਬੀਵੀ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਆਲ ਇੰਡਿਆ ਯੂਥ ਕਾਂਗਰਸ ਦੇ RTI ਦੇ ਚੇਅਰਮੈਨ ਡਾ. ਅਨਿਲ ਮਿਣਾ, ਲੰਬੀ ਹਲਕੇ ਤੋਂ ਕਾਂਗਰਸ ਦੇ ਇੰਚਾਰਜ ਜਗਪਾਲ ਸਿੰਘ ਅਬੁੱਲਖੁਰਾਣਾ, ਲਖਵਿੰਦਰ ਕੰਡਾ ਦਾ ਧੰਨਵਾਦ ਕੀਤਾ।

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਫੋਨ ਤੇ ਰਾਬਤਾ ਕਰਕੇ ਸੁਖਵੀਰ ਸਿੰਘ ਨੂੰ ਵਧਾਈ ਦਿੱਤੀ, ਜਾਣਕਾਰੀ ਲਈ ਦੱਸ ਦੇਈਏ ਕਿ ਇਸ ਤੋਂ ਪਹਿਲਾ ਸੁਖਵੀਰ ਸਿੰਘ ਪੰਜਾਬ ਕਾਂਗਰਸ ਵਿੱਚ ਕਾਨੂੰਨੀ ਵਿਭਾਗ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। Author: Malout Live