ਵਰਿੰਦਰ ਬਾਂਸਲ ਚੁਣੇ ਗਏ ‘ਲਾਈਨਜ ਕਲੱਬ’ ਮਲੋਟ (ਦਿ ਰੇਡੀਐਂਟ) ਦੇ ਨਵੇਂ ਪ੍ਰਧਾਨ
ਵਰਿੰਦਰ ਬਾਂਸਲ ਨੂੰ ‘ਲਾਈਨਜ ਕਲੱਬ’ ਮਲੋਟ (ਦਿ ਰੇਡੀਐਂਟ) ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹੈ। ਜਾਣਕਾਰੀ ਦਿੰਦਿਆਂ ਕਲੱਬ ਦੇ ਪੀ.ਆਰ.ਓ ਮਨੋਜ ਅਸੀਜਾ ਨੇ ਦੱਸਿਆ ਕਿ ‘ਲਾਇਨਜ ਕਲੱਬ’ ਮਲੋਟ (ਦਿ ਰੇਡੀਐਂਟ) ਦੀ ਪਿੱਛਲੀ ਮਿਆਦ ਪੂਰੀ ਹੋਣ ਉਪਰੰਤ ਨਵੀਂ ਕਮੇਟੀ ਦੀ ਚੋਣ ਸੰਬੰਧੀ ਹੋਈ ਭਰਵੀਂ ਮੀਟਿੰਗ ਵਿੱਚ ਸਰਬਸੰਮਤੀ ਨਾਲ ਬਾਂਸਲ ਕਲਾਥ ਹਾਊਸ ਦੇ ਸੰਚਾਲਕ ਅਤੇ ਸਮਾਜਸੇਵੀ ਸ਼੍ਰੀ ਵਰਿੰਦਰ ਬਾਂਸਲ ਨੂੰ ਅਗਲੇ ਸੈਸ਼ਨ 2025-27 ਲਈ ਪ੍ਰਧਾਨ ਚੁਣਿਆ ਗਿਆ ਹੈ।
ਮਲੋਟ : ਵਰਿੰਦਰ ਬਾਂਸਲ ਨੂੰ ‘ਲਾਈਨਜ ਕਲੱਬ’ ਮਲੋਟ (ਦਿ ਰੇਡੀਐਂਟ) ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹੈ। ਜਾਣਕਾਰੀ ਦਿੰਦਿਆਂ ਕਲੱਬ ਦੇ ਪੀ.ਆਰ.ਓ ਮਨੋਜ ਅਸੀਜਾ ਨੇ ਦੱਸਿਆ ਕਿ ‘ਲਾਇਨਜ ਕਲੱਬ’ ਮਲੋਟ (ਦਿ ਰੇਡੀਐਂਟ) ਦੀ ਪਿੱਛਲੀ ਮਿਆਦ ਪੂਰੀ ਹੋਣ ਉਪਰੰਤ ਨਵੀਂ ਕਮੇਟੀ ਦੀ ਚੋਣ ਸੰਬੰਧੀ ਹੋਈ ਭਰਵੀਂ ਮੀਟਿੰਗ ਵਿੱਚ ਸਰਬਸੰਮਤੀ ਨਾਲ ਬਾਂਸਲ ਕਲਾਥ ਹਾਊਸ ਦੇ ਸੰਚਾਲਕ ਅਤੇ ਸਮਾਜਸੇਵੀ ਸ਼੍ਰੀ ਵਰਿੰਦਰ ਬਾਂਸਲ ਨੂੰ ਅਗਲੇ ਸੈਸ਼ਨ 2025-27 ਲਈ ਪ੍ਰਧਾਨ ਚੁਣਿਆ ਗਿਆ ਹੈ। ਵਰਿੰਦਰ ਬਾਂਸਲ ਨੂੰ ਚਾਰਟਰ ਪ੍ਰੈਜ਼ੀਡੈਂਟ ਮੁਨੀਸ਼ ਗਗਨੇਜਾ ਵੱਲੋਂ ਬੈਜ਼ ਲਗਾਕੇ ਪ੍ਰਧਾਨਗੀ ਸੰਭਾਲਣ ਦੀ ਰਸਮ ਅਦਾ ਕੀਤੀ ਗਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਨਵੇਂ ਸੈਸ਼ਨ ਲਈ ਸਕੱਤਰ ਦੇ ਅਹੁਦੇ ਲਈ ਪ੍ਰੋਫੈਸਰ ਬਲਜੀਤ ਭੁੱਲਰ ਅਤੇ ਕੈਸ਼ੀਅਰ ਦੀ ਜਿੰਮੇਵਾਰੀ ਲਈ ਰੂਬੀ ਮੱਕੜ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ।
ਇਸ ਮੌਕੇ ਨਵੇਂ ਪ੍ਰਧਾਨ ਵਰਿੰਦਰ ਬਾਂਸਲ ਵੱਲੋਂ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਿਛਲੇ 27 ਸਾਲਾਂ ਤੋਂ ਜਿੱਥੇ ਅੱਖਾਂ ਦੇ ਕੈਂਪ ਅਤੇ ਸਿਹਤ ਚੈਕਅੱਪ ਕੈਂਪ ਲਗਾਉਣ ਦੇ ਨਾਲ ਹਰਿਆਲੀ ਵਾਸਤੇ ਸ਼ਹਿਰ ਤੇ ਆਸ-ਪਾਸ ਦੇ ਏਰੀਏ ਵਿੱਚ ਪਲਾਂਟ ਲਗਾਕੇ ਸੇਵਾ ਦੇ ਕੰਮਾਂ ਨੂੰ ਅੰਜਾਮ ਦਿੱਤਾ ਗਿਆ ਹੈ, ਉਥੇ ਹੀ ਆਉਣ ਵਾਲੇ ਸਮੇਂ ਵਿੱਚ ਸਮਾਜ ਦੇ ਭਲੇ ਲਈ ਜਰੂਰਤ ਅਨੁਸਾਰ ਹੋਰ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਰਾਕੇਸ਼ ਅਹੂਜਾ, ਅਜੇ ਤਨੇਜਾ, ਅਸ਼ਵਨੀ ਮੱਕੜ, ਹਰਜਿੰਦਰ ਪਾਲ ਸਿੰਘ ਮੱਕੜ, ਅਨਿਲ ਤਨੇਜਾ, ਪਰਵਿੰਦਰ ਸਿੰਘ ਮੋਂਗਾ, ਮੋਹਨਜੀਤ ਤਨੇਜਾ, ਅਨਿਲ ਸਿੰਗਲਾ, ਰਾਜਿੰਦਰ ਭੁਸਰੀ, ਅਨਿਲ ਡਾਵਰ, ਇਕ਼ਬਾਲ ਵਿਰਦੀ, ਗਿਆਨ ਪ੍ਰਕਾਸ਼ ਸ਼ਿੰਪਾ ਅਤੇ ਬੱਬੂ ਸੋਨੀ ਹਾਜ਼ਿਰ ਸਨ।
Author : Malout Live