ਸੁਖਬੀਰ ਸਿੰਘ ਬਾਦਲ ਦੀ ਸਜ਼ਾ ਦਾ ਅੱਜ ਆਖਰੀ ਦਿਨ, ਸ਼੍ਰੀ ਮੁਕਤਸਰ ਸਾਹਿਬ ਵਿਖੇ ਕਰ ਰਹੇ ਹਨ ਸੇਵਾ
ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਿੰਘ ਸਹਿਬਾਨਾਂ ਵੱਲੋਂ ਮਿਲੀ ਸਜ਼ਾ ਵਜੋਂ ਸੇਵਾ ਨੂੰ ਸੁਖਬੀਰ ਸਿੰਘ ਬਾਦਲ ਅਤੇ ਸਮੂਹ ਅਕਾਲੀ ਦਲ ਲੀਡਰਸ਼ਿਪ ਨਿਭਾ ਰਹੇ ਸਨ ਅਤੇ ਨੌਂ ਦਿਨ ਸੇਵਾ ਕਰਨ ਉਪਰੰਤ ਅੱਜ ਉਨ੍ਹਾਂ ਦਾ ਸੇਵਾ ਕਰਨ ਦਾ ਅਖੀਰਲਾ ਦਿਨ ਹੈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਿੰਘ ਸਹਿਬਾਨਾਂ ਵੱਲੋਂ ਮਿਲੀ ਸਜ਼ਾ ਵਜੋਂ ਸੇਵਾ ਨੂੰ ਸੁਖਬੀਰ ਸਿੰਘ ਬਾਦਲ ਅਤੇ ਸਮੂਹ ਅਕਾਲੀ ਦਲ ਲੀਡਰਸ਼ਿਪ ਨਿਭਾ ਰਹੇ ਸਨ ਅਤੇ ਨੌਂ ਦਿਨ ਸੇਵਾ ਕਰਨ ਉਪਰੰਤ ਅੱਜ ਉਨ੍ਹਾਂ ਦਾ ਸੇਵਾ ਕਰਨ ਦਾ ਅਖੀਰਲਾ ਦਿਨ ਹੈ। ਸ਼੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਸੁਖਬੀਰ ਸਿੰਘ ਬਾਦਲ ਭਾਰੀ ਸੁਰੱਖਿਆ ਦੌਰਾਨ ਅੱਜ ਆਪਣੀ ਸਜ਼ਾ ਦੇ ਆਖਰੀ ਦਿਨ ਸੇਵਾ ਕਰ ਰਹੇ ਹਨ।
ਦੱਸ ਦੇਈਏ ਕਿ ਬੀਤੇ ਕੁੱਝ ਦਿਨ ਪਹਿਲਾਂ ਸ਼੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ) ਵਿਖੇ ਸੁਖਬੀਰ ਸਿੰਘ ਬਾਦਲ ਤੇ ਪਿਸਟਲ ਨਾਲ ਹਮਲਾ ਕੀਤਾ ਗਿਆ ਸੀ, ਜਿਸ ਵਿੱਚ ਉਹ ਵਾਲ-ਵਾਲ ਬਚੇ ਸਨ। ਇਸੇ ਕਰਕੇ ਉਨ੍ਹਾਂ ਦੀ ਸੁਰੱਖਿਆ ਵਿੱਚ ਵਾਧਾ ਕੀਤਾ ਗਿਆ ਹੈ।
Author : Malout Live