ਟੀ.ਬੀ ਦੇ ਮਰੀਜਾਂ ਦੀ ਜਲਦੀ ਪਹਿਚਾਣ ਕਰਕੇ ਅਤੇ ਜਲਦੀ ਇਲਾਜ ਸ਼ੁਰੂ ਕਰਕੇ ਇਸ ਬਿਮਾਰੀ ਦਾ ਕੀਤਾ ਜਾ ਸਕਦਾ ਹੈ ਖਾਤਮਾ
ਟੀ.ਬੀ ਦੀ ਬਿਮਾਰੀ ਨੂੰ ਖਤਮ ਕਰਨ ਲਈ ਲੋਕਾਂ ਵਿੱਚ ਤਪਦਿਕ(ਟੀ.ਬੀ.) ਸੰਬੰਧੀ ਜਾਗਰੂਕਤਾ ਪੈਦਾ ਕਰਨੀ ਬਹੁਤ ਜਰੂਰੀ ਹੈ ਤਾਂ ਜੋ ਇਸ ਬਿਮਾਰੀ ਦੀ ਜਲਦੀ ਪਹਿਚਾਣ ਕਰਕੇ ਇਸ ਦਾ ਜਲਦੀ ਇਲਾਜ ਕਰਵਾਇਆ ਜਾ ਸਕੇ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸਿਹਤ ਵਿਭਾਗ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਡਾ. ਜਗਦੀਪ ਚਾਵਲਾ ਸਿਵਲ ਸਰਜਨ ਦੀ ਪ੍ਰਧਾਨਗੀ ਹੇਠ ਐਨ.ਟੀ.ਈ.ਪੀ. ਅਧੀਨ ਸੀ.ਐਚ.ਓ. ਨਾਲ ਦਫ਼ਤਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਵਿਖੇ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਡਾ. ਜਗਦੀਪ ਚਾਵਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਸਮਾਜ ਵਿੱਚੋਂ ਟੀ.ਬੀ ਦੀ ਬਿਮਾਰੀ ਨੂੰ ਖਤਮ ਕਰਨ ਲਈ ਲੋਕਾਂ ਵਿੱਚ ਤਪਦਿਕ(ਟੀ.ਬੀ.) ਸੰਬੰਧੀ ਜਾਗਰੂਕਤਾ ਪੈਦਾ ਕਰਨੀ ਬਹੁਤ ਜਰੂਰੀ ਹੈ ਤਾਂ ਜੋ ਇਸ ਬਿਮਾਰੀ ਦੀ ਜਲਦੀ ਪਹਿਚਾਣ ਕਰਕੇ ਇਸ ਦਾ ਜਲਦੀ ਇਲਾਜ ਕਰਵਾਇਆ ਜਾ ਸਕੇ।
ਐਨ.ਟੀ.ਈ.ਪੀ. ਪ੍ਰੋਗਰਾਮ ਅਧੀਨ ਸਿਹਤ ਵਿਭਾਗ ਵੱਲੋਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਟੀ.ਬੀ ਦੀ ਬਿਮਾਰੀ ਦੀ ਜਾਂਚ ਅਤੇ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਅਤੇ ਮਲੋਟ ਵਿਖੇ ਸੀ.ਬੀ.ਨਾਟ ਮਸ਼ੀਨ ਲਗਾਈ ਗਈ ਹੈ, ਜੋ ਕਿ ਬਹੁਤ ਹੀ ਐਡਵਾਂਸ ਤਕਨੀਕ ਹੈ। ਜਿਸ ਨਾਲ ਬਹੁਤ ਹੀ ਮੁੱਢਲੀ ਸਟੇਜ਼ ਵਿੱਚ ਹੀ ਬਲਗਮ ਦੀ ਜਾਂਚ ਕਰਕੇ ਟੀ.ਬੀ. ਦਾ ਪਤਾ ਲਗਾਇਆ ਜਾ ਸਕਦਾ ਹੈ ਅਤੇ ਨਾਲ ਹੀ ਇਸ ਮਸ਼ੀਨ ਨਾਲ ਟੀ.ਬੀ ਦੀ ਬਿਮਾਰੀ ਲਈ ਮੁੱਖ ਦਵਾਈ ਰਿਫੈਂਪੀਸਿਲੀਨ ਦੀ ਸਹਿਨਸ਼ੀਲਤਾ ਦਾ ਵੀ ਪਤਾ ਲਗਾਇਆ ਜਾ ਸਕਦਾ ਹੈ।
Author : Malout Live