ਮਲੋਟ ਸ਼ਹਿਰ ਦੀ ਬਦਲੇਗੀ ਨੁਹਾਰ, ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦਾ ਮਲੋਟ ਸ਼ਹਿਰ ਨੂੰ ਤੋਹਫਾ
ਮਲੋਟ ਦੀ ਵਿਧਾਇਕ ਅਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਮਲੋਟ ਸ਼ਹਿਰ ਨੂੰ ਇਕ ਹੋਰ ਖੂਬਸੂਰਤ ਤੋਹਫ਼ਾ ਦੇਣ ਜਾ ਰਹੇ ਹਨ। ਮਲੋਟ ਸ਼ਹਿਰ ਦੀ ਜਿਸ ਐਂਟਰੀ ਪੁਆਇੰਟ ਤੇ ਸੀਵਰੇਜ਼ ਦਾ ਖੜਾ ਪਾਣੀ ਅਤੇ ਗੰਦਗੀ ਹੁੰਦੀ ਸੀ, ਹੁਣ ਉਸ ਐਂਟਰੀ ਤੇ ਬਹੁਤ ਹੀ ਖੂਬਸੂਰਤ ਪਾਰਕ ਬਣਨ ਜਾ ਰਹੀ ਹੈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਮਲੋਟ ਦੀ ਵਿਧਾਇਕ ਅਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਮਲੋਟ ਸ਼ਹਿਰ ਨੂੰ ਇਕ ਹੋਰ ਖੂਬਸੂਰਤ ਤੋਹਫ਼ਾ ਦੇਣ ਜਾ ਰਹੇ ਹਨ। ਮਲੋਟ ਸ਼ਹਿਰ ਦੀ ਜਿਸ ਐਂਟਰੀ ਪੁਆਇੰਟ ਤੇ ਸੀਵਰੇਜ਼ ਦਾ ਖੜਾ ਪਾਣੀ ਅਤੇ ਗੰਦਗੀ ਹੁੰਦੀ ਸੀ, ਹੁਣ ਉਸ ਐਂਟਰੀ ਤੇ ਬਹੁਤ ਹੀ ਖੂਬਸੂਰਤ ਪਾਰਕ ਬਣਨ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਜਦੋਂ ਉਹ ਮਲੋਟ ਸ਼ਹਿਰ ਵਿੱਚ ਦਾਖਿਲ ਹੁੰਦੇ ਸਨ ਤਾਂ ਸ਼ਹਿਰ ਦੀ ਐਂਟਰੀ ਤੇ ਗੰਦਾ
ਪਾਣੀ ਅਤੇ ਗੰਦਗੀ ਨਜ਼ਰ ਆਉਂਦੀ ਸੀ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਇਸ ਬਾਰੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦੇ ਕੇ ਇਸ ਦੇ ਸੁੰਦਰੀਕਰਨ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸ ਜਗ੍ਹਾ ਤੇ ਹੁਣ ਇੱਕ ਸਪੈਸ਼ਲ Wellcome ਗੇਟ ਲਗਾਇਆ ਜਾਵੇਗਾ ਅਤੇ ਇਸ ਦੇ ਨਾਲ ਹੀ ਉਸ ਦੇ ਆਸ-ਪਾਸ ਖੂਬਸੂਰਤ ਪਾਰਕ ਬਣਾਈ ਜਾਵੇਗੀ ਅਤੇ ਐਂਟਰੀ ਨੂੰ ਬੇਹੱਦ ਖੂਬਸੂਰਤ ਬਣਾਇਆ ਜਾਵੇਗਾ।
Author : Malout Live