ਮਲੋਟ ਵਿੱਚ ਸ਼੍ਰੀ ਪਰਸ਼ੂ ਰਾਮ ਸੇਵਾ ਦਲ ਦੀ ਨਵੀਂ ਕਾਰਜਕਾਰਨੀ ਦਾ ਕੀਤਾ ਗਿਆ ਗਠਨ

ਸ਼੍ਰੀ ਪਰਸ਼ੂ ਰਾਮ ਸੇਵਾ ਦਲ ਦੇ ਮੈਂਬਰਾਂ ਦੀ ਇੱਕ ਜਰੂਰੀ ਮੀਟਿੰਗ ਸ਼੍ਰੀ ਮਨੋਹਰ ਲਾਲ ਸ਼ਰਮਾ ਦੀ ਪ੍ਰਧਾਨਗੀ ਹੇਠ ਸਰਾਬਾ ਨਗਰ ਮਲੋਟ ਦੇ ਮਾਂ ਚਿੰਨ ਮੁਸਤਕਾ ਮੰਦਰ ਵਿੱਚ ਹੋਈ, ਜਿਸ ਵਿੱਚ ਸ਼੍ਰੀ ਪਰਸ਼ੂ ਰਾਮ ਸੇਵਾਦਲ ਦੀ ਕਾਰਜਕਰਨੀ ਦੇ ਗਠਨ ਸੰਬੰਧੀ ਗੰਭੀਰ ਵਿਚਾਰਾਂ ਹੋਈਆਂ ਅਤੇ ਸ਼੍ਰੀ ਪਰਸ਼ੂ ਰਾਮ ਸੇਵਾ ਦਲ ਦੇ ਨਵੀਂ ਕਾਰਜਕਾਰਨੀ ਟੀਮ ਦਾ ਗਠਨ ਕੀਤਾ ਗਿਆ।

ਮਲੋਟ : ਸ਼੍ਰੀ ਪਰਸ਼ੂ ਰਾਮ ਸੇਵਾ ਦਲ ਦੇ ਮੈਂਬਰਾਂ ਦੀ ਇੱਕ ਜਰੂਰੀ ਮੀਟਿੰਗ ਸ਼੍ਰੀ ਮਨੋਹਰ ਲਾਲ ਸ਼ਰਮਾ ਦੀ ਪ੍ਰਧਾਨਗੀ ਹੇਠ ਸਰਾਬਾ ਨਗਰ ਮਲੋਟ ਦੇ ਮਾਂ ਚਿੰਨ ਮੁਸਤਕਾ ਮੰਦਰ ਵਿੱਚ ਹੋਈ, ਜਿਸ ਵਿੱਚ ਸ਼੍ਰੀ ਪਰਸ਼ੂ ਰਾਮ ਸੇਵਾਦਲ ਦੀ ਕਾਰਜਕਰਨੀ ਦੇ ਗਠਨ ਸੰਬੰਧੀ ਗੰਭੀਰ ਵਿਚਾਰਾਂ ਹੋਈਆਂ ਅਤੇ ਸ਼੍ਰੀ ਪਰਸ਼ੂ ਰਾਮ ਸੇਵਾ ਦਲ ਦੇ ਨਵੀਂ ਕਾਰਜਕਾਰਨੀ ਟੀਮ ਵਿੱਚ ਸ਼੍ਰੀ ਗੁਲਸ਼ਨ ਸ਼ਰਮਾ ਪ੍ਰਧਾਨ, ਸ਼੍ਰੀ ਕਰਮਜੀਤ ਸ਼ਰਮਾ ਸੀਨੀਅਰ ਉਪ ਪ੍ਰਧਾਨ, ਸ਼੍ਰੀ ਪਾਰਸ ਸ਼ਰਮਾ ਜਰਨਲ ਸਕੱਤਰ, ਵਿਕਾਸ ਸ਼ਰਮਾ, ਗੌਰਵ ਸ਼ਰਮਾ, ਵਰੁਣ ਸ਼ਰਮਾ ਐਗਜੈਕਟਿਵ ਮੈਂਬਰ ਚੁਣੇ ਗਏ। ਇਸ ਤੋਂ ਇਲਾਵਾ ਕੁੱਝ ਸੀਨੀਅਰ ਮੈਂਬਰਾਂ ਜਗਨਾਥ ਸ਼ਰਮਾ, ਅਰਵਿੰਦ ਸ਼ਰਮਾ, ਕੁਲਦੀਪ ਸ਼ਰਮਾ ਅਤੇ ਮਾਸਟਰ ਮਨੋਹਰ ਲਾਲ ਸ਼ਰਮਾ ਨੂੰ ਸਰਪ੍ਰਸਤ ਵਜੋਂ ਸ਼ਾਮਿਲ ਕੀਤਾ ਗਿਆ।

ਇਸ ਕਮੇਟੀ ਦੀ ਅਗਲੀ ਮੀਟਿੰਗ ਜਲਦੀ ਕਰਕੇ ਕਮੇਟੀ ਵਿੱਚ ਵਾਧਾ ਕੀਤਾ ਜਾਵੇਗਾ ਅਤੇ ਮਲੋਟ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਦੇ ਬ੍ਰਾਹਮਣਾਂ ਨੂੰ ਸ਼੍ਰੀ ਪਰਸ਼ੂ ਰਾਮ ਸੇਵਾਦਲ ਨਾਲ ਜੋੜਨ ਲਈ ਸਰਗਰਮੀ ਜਾਰੀ ਰੱਖੀ ਜਾਵੇਗੀ। ਸਾਰੇ ਹੀ ਹਾਜ਼ਿਰ ਬ੍ਰਾਹਮਣ ਪਰਿਵਾਰਾਂ ਵਿੱਚ ਬਹੁਤ ਹੀ ਜੋਸ਼ ਤੇ ਉਤਸ਼ਾਹ ਪਾਇਆ ਗਿਆ ਅਤੇ ਖੁਸ਼ੀ ਪ੍ਰਗਟ ਕੀਤੀ ਗਈ ਕਿ ਇੱਕ ਵਾਰ ਫਿਰ ਮਲੋਟ ਦਾ ਬ੍ਰਾਹਮਣ ਸਮਾਜ ਸ਼੍ਰੀ ਪਰਸ਼ੂ ਰਾਮ ਸੇਵਾ ਦਲ ਦੇ ਝੰਡੇ ਥੱਲੇ ਇਕੱਠਾ ਹੋਵੇਗਾ ਅਤੇ ਬ੍ਰਾਹਮਣ ਸਮਾਜ ਨੂੰ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਵਿਚਾਰਾਂ ਕੀਤੀਆਂ ਜਾਣਗੀਆਂ। ਇਸ ਉਪਰੰਤ ਮੀਟਿੰਗ ਦੀ ਸਮਾਪਤੀ ਕੀਤੀ ਗਈ ਨਵੇਂ ਚੁਣੇ ਗਏ ਪ੍ਰਧਾਨ ਗੁਲਸ਼ਨ ਸ਼ਰਮਾ ਅਤੇ ਸਰਪ੍ਰਸਤ ਜਗਨ ਨਾਥ ਸ਼ਰਮਾ ਤੇ ਮਾਸਟਰ ਮਨੋਹਰ ਲਾਲ ਸ਼ਰਮਾ ਵੱਲੋਂ ਹਾਜ਼ਿਰ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।

Author : Malout Live