ਮਲੋਟ ਨੇੜਲੇ ਪਿੰਡ ਪੱਕੀ ਟਿੱਬੀ ਵਿੱਚ ਗਰਾਊਂਡ ਵਿੱਚ ਆਉਣ ਵਾਲੇ ਬੱਚਿਆਂ ਨੂੰ ਵੰਡੀ ਗਈ ਮੁਫ਼ਤ ਖੇਡ ਸਮੱਗਰੀ
ਮਲੋਟ ਨੇੜਲੇ ਪਿੰਡ ਪੱਕੀ ਟਿੱਬੀ ਵਿੱਚ ਪਿੰਡ ਦੇ ਸਰਪੰਚ ਸਰਦਾਰ ਸੁਖਚੈਨ ਸਿੰਘ ਅਤੇ ਡੀ.ਪੀ ਹਰਪ੍ਰੀਤ ਸਿੰਘ (ਗੋਰੀ) ਦੀ ਯੋਗ ਅਗਵਾਈ ਹੇਠ ਖੇਡਾਂ ਨੂੰ ਪ੍ਰਫੁੱਲਤ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਉਦੇਸ਼ ਨਾਲ ਗਰਾਊਂਡ ਵਿੱਚ ਆਉਣ ਵਾਲੇ ਬੱਚਿਆਂ ਨੂੰ ਮੁਫ਼ਤ ਖੇਡ ਸਮੱਗਰੀ ਵੰਡੀ ਗਈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਮਲੋਟ ਨੇੜਲੇ ਪਿੰਡ ਪੱਕੀ ਟਿੱਬੀ ਵਿੱਚ ਪਿੰਡ ਦੇ ਸਰਪੰਚ ਸਰਦਾਰ ਸੁਖਚੈਨ ਸਿੰਘ ਅਤੇ ਡੀ.ਪੀ ਹਰਪ੍ਰੀਤ ਸਿੰਘ (ਗੋਰੀ) ਦੀ ਯੋਗ ਅਗਵਾਈ ਹੇਠ ਖੇਡਾਂ ਨੂੰ ਪ੍ਰਫੁੱਲਤ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਉਦੇਸ਼ ਨਾਲ ਗਰਾਊਂਡ ਵਿੱਚ ਆਉਣ ਵਾਲੇ ਬੱਚਿਆਂ ਨੂੰ ਮੁਫ਼ਤ ਖੇਡ ਸਮੱਗਰੀ ਵੰਡੀ ਗਈ। ਇਸ ਮੌਕੇ ਬੱਚਿਆਂ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਪਿਛਲੇ ਕਈ ਸਾਲਾਂ ਤੋਂ ਪਿੰਡ ਵਿੱਚ ਨੌਜਵਾਨਾਂ ਨੂੰ ਖੇਡਾਂ ਅਤੇ ਭਰਤੀ ਸਬੰਧੀ ਕੋਚਿੰਗ ਦਿੱਤੀ ਜਾ ਰਹੀ ਹੈ, ਜਿਸ ਦਾ ਨਤੀਜਾ ਇਹ ਹੈ ਕਿ ਕਈ ਬੱਚੇ ਪੰਜਾਬ ਪੁਲਿਸ, ਜੇਲ੍ਹ ਵਾਰਡਰ, ਫੌਜ, ਬੀ.ਐੱਸ.ਐਫ ਸਮੇਤ ਹੋਰ ਵਿਭਾਗਾਂ ਵਿੱਚ ਨੌਕਰੀਆਂ ਹਾਸਿਲ ਕਰ ਚੁੱਕੇ ਹਨ।
ਸਰਪੰਚ ਸਰਦਾਰ ਸੁਖਚੈਨ ਸਿੰਘ ਨੇ ਪਿੰਡ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਈ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਤਾਂ ਜੋ ਉਹ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਆਪਣੇ ਅਤੇ ਪਿੰਡ ਦਾ ਨਾਮ ਰੌਸ਼ਨ ਕਰ ਸਕਣ। ਇਸ ਮੌਕੇ ਪਿੰਡ ਪੰਚਾਇਤ ਦੇ ਮੈਂਬਰ, ਖਿਡਾਰੀ, ਦਵਿੰਦਰ ਸਿੰਘ, ਲਵਜੀਤ ਸਿੰਘ ਅਤੇ ਸੰਸਥਾ ਦੇ ਹੋਰ ਨੁਮਾਇੰਦੇ ਵੀ ਹਾਜ਼ਿਰ ਸਨ।
Author : Malout Live



