India international science festival 2025 (IISF 2025) ਵਿੱਚ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨੇ ਮਾਰੀਆਂ ਮੱਲ੍ਹਾਂ

India international Science festival-2025 ਵਿੱਚ ਵੱਖ-ਵੱਖ ਰਾਜਾਂ ਤੋਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ। ਜਿਲ੍ਹੇ ਦੇ ਦੋ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਤੂਹੀਖੇੜਾ ਅਤੇ ਪੀ.ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੇ ਮੱਲ੍ਹਾਂ ਮਾਰੀਆਂ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : India international Science festival-2025 ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨੇ ਭਾਗ ਲਿਆ। ਜਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਜਸਪਾਲ ਮੋਗਾ, ਉੱਪ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਰਜਿੰਦਰ ਸੋਨੀ ਅਤੇ ਜਿਲ੍ਹਾ ਈਕੋ ਕਲੱਬ ਕੋਆਰਡੀਨੇਟਰ ਸ਼੍ਰੀ ਰਾਜਨ ਗੋਇਲ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ IISF 2025 ਵਿੱਚ ਵੱਖ-ਵੱਖ ਰਾਜਾਂ ਤੋਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ।

ਉਹਨਾ ਦੱਸਿਆ ਕਿ ਸਾਡੇ ਜਿਲ੍ਹੇ ਦੇ ਦੋ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਤੂਹੀਖੇੜਾ ਅਤੇ ਪੀ.ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਸਾਇੰਸ ਅਧਿਆਪਕ ਮੈਡਮ ਪ੍ਰਿਆ ਸ਼ਰਮਾ ਅਤੇ ਮੈਡਮ ਬੇਅੰਤ ਕੌਰ ਨੇ ਕੁੱਲ 12 ਵਿਦਿਆਰਥੀਆਂ ਖੁਸ਼ਦੀਪ ਕੌਰ, ਜੈਸਮੀਨ ਕੌਰ, ਖੁਸ਼ਪ੍ਰੀਤ, ਸੁਖਦੀਪ ਕੌਰ, ਨਵਦੀਪ ਕੌਰ, ਜਗਦੀਸ਼ ਸਿੰਘ, ਸਤਵਿੰਦਰ ਸਿੰਘ, ਅਕਾਸ਼ਦੀਪ ਸਿੰਘ, ਗੁਰਜੀਤ ਸਿੰਘ, ਏਕਮਜੀਤ ਸਿੰਘ ਨੂੰ ਭਾਗ ਕਰਵਾਇਆ। ਇਹਨਾਂ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡ ਕੇ ਸਨਮਾਨਿਤ ਕੀਤਾ ਗਿਆ। ਉਹਨਾਂ ਦੱਸਿਆ ਕਿ ਇਹਨਾਂ ਵਿਦਿਆਰਥੀਆਂ ਨੇ ਸਿਰਫ ਸ਼੍ਰੀ ਮੁਕਤਸਰ ਜ਼ਿਲ੍ਹੇ ਦੀ ਹੀ ਸ਼ੋਭਾ ਵਧਾਈ ਬਲਕਿ ਪੂਰੇ ਪੰਜਾਬ ਰਾਜ ਦਾ ਨਾਮ ਰੋਸ਼ਨ ਕੀਤਾ।

Author : Malout Live