ਰਾਜਾ ਵੜਿੰਗ ਦੇ ਪ੍ਰਧਾਨ ਬਣਨ 'ਤੇ ਕਾਂਗਰਸੀ ਆਗੂਆਂ ਨੇ ਮਨਾਈ ਖੁਸ਼ੀ
ਪੰਜਾਬ ਕਾਂਗਰਸ ਦੇ ਬੁਲਾਰੇ ਅਤੇ ਆਲ ਇੰਡੀਆ ਕਾਂਗਰਸ ਮੀਡੀਆ ਕੋਆਰਡੀਨੇਟਰ ਰਾਣਾ ਬਲਜੀਤ ਚਾਹਲ ਦੀ ਟੀਮ ਵੱਲੋਂ ਰਾਜਾ ਵੜਿੰਗ ਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬਣਨ ਦੀ ਖੁਸ਼ੀ ਵਿੱਚ ਮੂੰਹ ਮਿੱਠਾ ਕਰਵਾਇਆ ਗਿਆ। ਇਹ ਸਮਾਗਮ ਪੰਜਾਬ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਧਰਮਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪੰਜਾਬ ਕਾਂਗਰਸ ਦੇ ਬੁਲਾਰੇ ਅਤੇ ਆਲ ਇੰਡੀਆ ਕਾਂਗਰਸ ਮੀਡੀਆ ਕੋਆਰਡੀਨੇਟਰ ਰਾਣਾ ਬਲਜੀਤ ਚਾਹਲ ਦੀ ਟੀਮ ਵੱਲੋਂ ਰਾਜਾ ਵੜਿੰਗ ਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬਣਨ ਦੀ ਖੁਸ਼ੀ ਵਿੱਚ ਮੂੰਹ ਮਿੱਠਾ ਕਰਵਾਇਆ ਗਿਆ। ਇਹ ਸਮਾਗਮ ਪੰਜਾਬ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਧਰਮਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਪੰਜਾਬ ਕਿਸਾਨ ਕਾਂਗਰਸ ਸੈੱਲ ਦੇ ਜਨਰਲ ਸਕੱਤਰ ਜੁਗਰਾਜ ਸਿੰਘ ਕਬਰਵਾਲਾ, ਐੱਸ.ਸੀ ਵਿੰਗ ਪੰਜਾਬ ਦੇ ਸੂਬਾ ਕੋਆਰਡੀਨੇਟਰ ਸੁਨੀਲ ਕੁਮਾਰ, ਯੂਥ ਆਗੂ ਪਰਮਿੰਦਰ ਸਿੰਘ, ਯੂਥ ਆਗੂ ਗੋਰੂ, ਅਤੁਲ ਕੁਮਾਰ ਅਤੇ ਪਰਮਜੀਤ ਵਿਸ਼ੇਸ਼ ਤੌਰ 'ਤੇ ਹਾਜ਼ਿਰ ਸਨ।
ਸਾਰੇ ਆਗੂਆਂ ਨੇ ਰਾਜਾ ਵੜਿੰਗ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਪੰਜਾਬ ਕਾਂਗਰਸ ਹੋਰ ਮਜ਼ਬੂਤ ਹੋਵੇਗੀ ਅਤੇ ਲੋਕਾਂ ਦੇ ਮਸਲੇ ਪਹਿਲ ਦੇ ਆਧਾਰ 'ਤੇ ਹੱਲ ਕੀਤੇ ਜਾਣਗੇ। ਇਸ ਮੌਕੇ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।
Author : Malout Live



