ਸੀ.ਐਚ.ਸੀ ਆਲਮਵਾਲਾ ਵਿਖੇ ਮਨਾਇਆ ਗਿਆ ਆਸ਼ਾ ਦਿਵਸ
ਸੀ.ਐਚ.ਸੀ ਆਲਮਵਾਲਾ ਵਿਖੇ ਆਸ਼ਾ ਦਿਵਸ ਮਨਾਇਆ ਗਿਆ। ਇਸ ਮੌਕੇ ਡਾਕਟਰ ਸਿੰਪਲ ਕੁਮਾਰ ਨੇ ਸਮੂਹ ਆਸ਼ਾ ਨੂੰ ਆਸ਼ਾ ਦਿਵਸ ਤੇ ਵਧਾਈ ਦਿੱਤੀ ਅਤੇ ਕਿਹਾ ਕਿ ਆਸ਼ਾ ਦਾ ਸਮਾਜ ਨੂੰ ਸਿਹਤਮੰਦ ਅਤੇ ਸੁਰੱਖਿਅਤ ਰੱਖਣ ਵਿੱਚ ਮੁੱਖ ਯੋਗਦਾਨ ਹੈ, ਆਸ਼ਾ ਸਿਹਤ ਵਿਭਾਗ ਅਤੇ ਲੋਕਾਂ ਵਿੱਚ ਕੜੀ ਦਾ ਕੰਮ ਕਰਦੀਆਂ ਹਨ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ, ਡਾਇਰੈਕਟਰ ਸਿਹਤ ਵਿਭਾਗ ਡਾਕਟਰ ਹਿਤਿੰਦਰ ਕੌਰ ਦੇ ਹੁਕਮਾਂ ਅਨੁਸਾਰ, ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਡਾਕਟਰ ਸੁਨੀਲ ਬਾਂਸਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਐੱਸ.ਐਮ.ਓ ਡਾਕਟਰ ਸਿੰਪਲ ਕੁਮਾਰ ਦੀ ਅਗਵਾਈ ਵਿੱਚ ਸੀ.ਐਚ.ਸੀ ਆਲਮਵਾਲਾ ਵਿਖੇ ਆਸ਼ਾ ਦਿਵਸ ਮਨਾਇਆ ਗਿਆ। ਇਸ ਮੌਕੇ ਡਾਕਟਰ ਸਿੰਪਲ ਕੁਮਾਰ ਨੇ ਸਮੂਹ ਆਸ਼ਾ ਨੂੰ ਆਸ਼ਾ ਦਿਵਸ ਤੇ ਵਧਾਈ ਦਿੱਤੀ ਅਤੇ ਕਿਹਾ ਕਿ ਆਸ਼ਾ ਦਾ ਸਮਾਜ ਨੂੰ ਸਿਹਤਮੰਦ ਅਤੇ ਸੁਰੱਖਿਅਤ ਰੱਖਣ ਵਿੱਚ ਮੁੱਖ ਯੋਗਦਾਨ ਹੈ, ਆਸ਼ਾ ਸਿਹਤ ਵਿਭਾਗ ਅਤੇ ਲੋਕਾਂ ਵਿੱਚ ਕੜੀ ਦਾ ਕੰਮ ਕਰਦੀਆਂ ਹਨ। ਆਸ਼ਾ ਜੱਚਾ ਬੱਚਾ ਨੂੰ ਸਿਹਤ ਸੇਵਾਵਾਂ ਮੁੱਹਈਆ ਕਰਵਾਉਣ ਵਿੱਚ ਖਾਸ ਡਿਊਟੀ ਨਿਭਾਉਂਦੀਆਂ ਹਨ।
ਸਿਹਤ ਵਿਭਾਗ ਨੇ ਆਸ਼ਾ ਦੇ ਸਹਿਯੋਗ ਨਾਲ ਲਗਭਗ 100% ਸੰਸਥਾਗਤ ਡਲਿਵਰੀਆਂ ਕਰਾਉਣ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ। ਆਸ਼ਾ ਵਰਕਰ ਦੇ ਕੀਤੇ ਕੰਮਾਂ ਨਾਲ ਜਿੱਥੇ ਜੱਚਾ ਬੱਚਾ ਮੌਤ ਦਰ ਵਿੱਚ ਬਹੁਤ ਸੁਧਾਰ ਹੋਇਆ ਹੈ। ਉੱਥੇ ਬੱਚਿਆਂ ਦਾ ਟੀਕਾਕਰਨ ਕਰਕੇ 11 ਮਾਰੂ ਬਿਮਾਰੀਆਂ ਤੋਂ ਸੁਰੱਖਿਤ ਕੀਤਾ ਜਾ ਰਿਹਾ ਹੈ, ਉੱਥੇ ਆਸ਼ਾ ਵੱਲੋਂ ਲੋਕਾਂ ਨੂੰ ਡੋਰ ਸਟੈਂਪ ਤੇ ਸਿਹਤ ਸੇਵਾਵਾਂ ਨਿਭਾਉਣ ਵਿੱਚ ਮਹੱਤਵਪੂਰਨ ਰੋਲ ਅਦਾ ਕੀਤਾ ਜਾ ਰਿਹਾ ਹੈ। ਆਸ਼ਾ ਦਿਵਸ ਮੌਕੇ ਵਧੀਆ ਸਿਹਤ ਸੇਵਾਵਾਂ ਦੇਣ ਵਾਲੀਆਂ ਆਸ਼ਾ ਵਰਕਰਜ ਕਰਮਜੀਤ ਕੌਰ, ਸ਼ੀਲਾ ਰਾਣੀ ਸਬ-ਸੈਂਟਰ ਛਾਪਿਆਂਵਾਲੀ ਅਤੇ ਬਲਵਿੰਦਰ ਕੌਰ ਸਬ-ਸੈਂਟਰ ਪਿੰਡ ਮਲੋਟ ਨੂੰ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ ਆਲਮਵਾਲਾ ਡਾਕਟਰ ਸਿੰਪਲ ਕੁਮਾਰ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਦੀਪਕ ਸਮਦਾਨੀ, ਚੀਫ ਫਾਰਮਾਸਿਸਟ ਦੇਸਰਾਜ, ਫਾਰਮੇਸੀ ਅਫ਼ਸਰ ਪਰਮਪਾਲ ਸਿੰਘ, ਬਲਾਕ ਐਜੂਕੇਟਰ ਹਰਮਿੰਦਰ ਕੌਰ, ਬਲਾਕ ਅਕਾਊਂਟੈਂਟ ਮਨਪ੍ਰੀਤ ਕੌਰ, ਜਨਕਰਾਜ, ਗੁਰਦੇਵ ਸਿੰਘ ਅਤੇ ਫ਼ੀਲਡ ਸਟਾਫ ਮੌਜੂਦ ਸੀ।
Author : Malout Live



