ਏ.ਡੀ.ਸੀ ਵਲੋਂ ਸਕੂਲ ਮੁੱਖੀਆ ਨਾਲ ਬੈਠਕ

ਸ੍ਰੀ ਮੁਕਤਸਰ ਸਾਹਿਬ:- ਸ੍ਰੀ ਮੁਕਤਸਰ ਸਾਹਿਬ ਦੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਸੰਦੀਪ ਕੁਮਾਰ ਆਈ.ਏ.ਐਸ ਨੇ ਅੱਜ ਇਥੇ ਜ਼ਿਲੇ ਦੇ ਨਿੱਜੀ ਸਕੂਲ ਮੁੱਖੀਆਂ ਨਾਲ ਬੈਠਕ ਕਰਕੇ ਉਨਾਂ ਨੂੰ ਸੇਫ ਸਕੂਲ ਵਾਹਨ ਸਕੀਮਾਂ ਸਖਤੀ ਨਾਲ ਲਾਗੂ ਕਰਨ ਦੀ ਹਦਾਇਤ ਕੀਤੀ। ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਨੇ ਇਸ ਮੌਕੇ ਸਖਤੀ ਨਾਲ ਨਿਰਦੇਸ਼ ਦਿੱਤੇ ਕਿ ਜੇ ਕੋਈ ਵੀ ਸਕੂਲ ਵਾਹਨਾਂ ਵਿਚ ਸੁਰੱਖਿਆ ਮਾਪਦੰਡ ਦੀ ਉਲੰਘਣਾ ਕਰੇਗਾ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨਾਂ ਨੇ ਦੱਸਿਆ ਕਿ ਨਿਯਮਾਂ ਅਨੁਸਾਰ ਸਕੂਲ ਵਾਹਨ ਵਿਚ ਸੁਰੱਖਿਆ ਮਾਪਦੰਡ ਯਕੀਨੀ ਬਣਾਉਣ ਲਈ ਸਕੂਲ ਮੁੱਖੀ ਅਤੇ ਪ੍ਰਬੰਧਨ ਕਾਨੂੰਨੀ ਤੌਰ ਤੇ ਪਾਬੰਦ ਹਨ। ਉਨਾਂ ਨੇ ਕਿਹਾ ਕਿ ਬੇਸਕ ਸਕੂਲ ਦੇ ਵਾਹਨ ਖੁਦ ਦੇ ਹੋਣ ਜਾਂ ਸਕੂਲ ਨੇ ਕਿਰਾਏ ਤੇ ਲਏ ਹੋਣ ਜਾਂ ਮਾਪਿਆਂ ਨੇ ਸਕੂਲ ਬੱਚੇ ਭੇਜਣ ਲਈ ਲਗਾਏ ਹੋਣ ਅਜਿਹੇ ਵਾਹਨਾਂ ਦੀ ਸੂਚਨਾ ਪ੍ਰਸਾਸ਼ਨ ਨੂੰ ਦਿੱਤੀ ਜਾਵੇ। ਉਨਾਂ ਨੇ ਕਿਹਾ ਕਿ ਸਾਰੇ ਸਕੂਲਾਂ ਦੇ ਮੁੱਖੀ ਇਕ ਐਫੀਡੈਵਿਟ ਜਮਾਂ ਕਰਵਾਉਣਗੇ ਕਿ ਉਨਾਂ ਦੇ ਸਕੂਲ ਨਾਲ ਸਬੰਧਤ ਸਾਰੇ ਵਾਹਨ ਸਾਰੇ ਸੁਰਖਿਆ ਮਾਪਦੰਡ ਪੂਰੇ ਕਰਦੇ ਹਨ। ਏਡੀਸੀ ਨੇ ਕਿਹਾ ਕਿ ਸਕੂਲ ਵਪਾਰ ਦਾ ਕੇਂਦਰ ਨਹੀਂ ਹੁੰਦਾ ਬਲਕਿ ਬੱਚਿਆਂ ਦੀ ਭਲਾਈ ਹੀ ਸਕੂਲ ਦਾ ਉਦੇਸ਼ ਹੁੰਦਾ ਹੈ, ਇਸ ਲਈ ਲਾਜਮੀ ਹੈ ਕਿ ਬੱਚਿਆਂ ਦੀ ਸੁਰਖਿਆਂ ਨਾਲ ਕੋਈ ਸਮਝੋਤਾ ਨਾ ਹੋਵੇ। ਉਨਾਂ ਕਿਹਾ ਕਿ ਜੇਕਰ ਕਿਸੇ ਵੀ ਸਕੂਲ ਵਾਹਨ ਵਿਚ ਕੋਈ ਕਮੀ ਹੈ ਤਾਂ ਤੁਰੰਤ ਪੂਰੀ ਕਰ ਲਈ ਜਾਵੇ। ਉਨਾਂ ਨੇ ਕਿਹਾ ਕਿ ਸੁਰਖਿਆ ਮਾਪਦੰਡ ਪੂਰੇ ਨਾ ਕਰਨ ਵਾਲੇ ਸਕੂਲ ਵਾਹਨਾਂ ਖਿਲਾਫ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਬੈਠਕ ਵਿਚ ਜ਼ਿਲਾ ਸਿੱਖਿਆ ਅਫਸਰ ਸ: ਮਲਕੀਤ ਸਿੰਘ ਖੋਸਾ, ਜ਼ਿਲਾ ਬਾਲ ਸੁਰਖਿਆ ਅਫਸਰ ਡਾ. ਸਿਵਾਨੀ ਨਾਗਪਾਲ, ਉਪ ਜ਼ਿਲਾ ਸਿਖਿਆ ਅਫਸਰ ਸ੍ਰੀ ਕਪਿਲ ਸ਼ਰਮਾ ਅਤੇ ਸ. ਸੁਖਦਰਸ਼ਨ ਸਿੰਘ ਬੇਦੀ ਵੀ ਹਾਜਰ ਸਨ।