ਪੰਜਾਬ ਬੰਦ ਨੂੰ ਲੈ ਕੇ ਕਿਸਾਨ ਜੱਥੇਬੰਦੀਆ ਵੱਲੋਂ ਕੱਲ੍ਹ ਕੱਢਿਆ ਜਾਵੇਗਾ ਪੈਦਲ ਮਾਰਚ
ਭਲਕੇ 27 ਦਸੰਬਰ ਨੂੰ ਕਿਸਾਨ ਸਮੁੱਚੇ ਪੰਜਾਬ ਦੇ ਬਜ਼ਾਰਾਂ ਵਿੱਚ ਪੈਦਲ ਮਾਰਚ ਕੱਢ ਕੇ ਜਾਗਰੂਕਤਾ ਮੁਹਿੰਮ ਚਲਾਉਣਗੇ ਤਾਂ ਜੋ ਪੰਜਾਬ ਨੂੰ ਬੰਦ ਰੱਖ ਕੇ ਇਹ ਰੋਸ ਕੇਂਦਰ ਤੱਕ ਪਹੁੰਚਾਇਆ ਜਾ ਸਕੇ। ਪੰਜਾਬ ਬੰਦ ਦੇ ਚਲਦਿਆਂ ਐਮਰਜੈਂਸੀ ਸੇਵਾਵਾਂ, ਮੈਡੀਕਲ ਸਟੋਰ, ਹਸਪਤਾਲ, ਐਂਬੂਲੈਂਸ, ਵਿਆਹ, ਏਅਰਪੋਰਟ ਜਾਣ ਅਤੇ ਹੋਰ ਐਮਰਜੈਂਸੀ ਸੇਵਾਵਾਂ ਨੂੰ ਚਾਲੂ ਰੱਖਿਆ ਜਾਵੇਗਾ।
ਪੰਜਾਬ : ਕਿਸਾਨਾਂ ਵੱਲੋਂ ਸ਼ੰਭੂ ਅਤੇ ਖਨੌਰੀ ਤੇ ਮੋਰਚੇ ਦੇ ਚਲਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ 30 ਦਸੰਬਰ ਦਿਨ ਸੋਮਵਾਰ ਨੂੰ ਪੰਜਾਬ ਬੰਦ ਦੇ ਸੱਦੇ ਦੀਆਂ ਤਿਆਰੀਆਂ ਅੱਜ ਤੋਂ ਹੀ ਸ਼ੁਰੂ ਹੋ ਰਹੀਆਂ ਹਨ। ਇਸ ਸੰਬੰਧੀ ਕਿਸਾਨਾਂ ਵੱਲੋਂ ਅਹਿਮ ਮੀਟਿੰਗ ਕੀਤੀ ਜਾ ਸਕਦੀ ਹੈ। ਜਾਣਕਾਰੀ ਮੁਤਾਬਿਕ ਭਲਕੇ 27 ਦਸੰਬਰ ਨੂੰ ਕਿਸਾਨ ਸਮੁੱਚੇ ਪੰਜਾਬ ਦੇ ਬਜ਼ਾਰਾਂ ਵਿੱਚ ਪੈਦਲ ਮਾਰਚ ਕੱਢ ਕੇ ਜਾਗਰੂਕਤਾ ਮੁਹਿੰਮ ਚਲਾਉਣਗੇ ਤਾਂ ਜੋ ਪੰਜਾਬ ਨੂੰ ਬੰਦ ਰੱਖ ਕੇ ਇਹ ਰੋਸ ਕੇਂਦਰ ਸਰਕਾਰ ਤੱਕ ਪਹੁੰਚਾਇਆ ਜਾ ਸਕੇ।
ਇਸ ਦੇ ਚਲਦਿਆਂ ਭਲਕੇ 27 ਦਸੰਬਰ ਨੂੰ ਪੰਜਾਬ ਦੇ ਪਿੰਡਾਂ, ਕਸਬਿਆਂ ਅਤੇ ਵੱਡੇ ਸ਼ਹਿਰਾਂ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਪੈਦਲ ਮਾਰਚ ਕੱਢ ਕੇ ਦੁਕਾਨਦਾਰਾਂ, ਰੇਹੜੀਆਂ ਵਾਲਿਆਂ, ਸਿੱਖਿਆ ਸੰਸਥਾਵਾਂ ਅਤੇ ਹੋਰ ਵੀ ਕਈ ਅਦਾਰਿਆਂ ਨੂੰ ਪੰਜਾਬ ਬੰਦ ਦੀ ਹਮਾਇਤ ਦੇਣ ਲਈ ਅਰਜ਼ੀ ਦਿੱਤੀ ਜਾਵੇਗੀ। ਪੰਜਾਬ ਬੰਦ ਦੇ ਚਲਦਿਆਂ ਐਮਰਜੈਂਸੀ ਸੇਵਾਵਾਂ, ਮੈਡੀਕਲ ਸਟੋਰ, ਹਸਪਤਾਲ, ਐਂਬੂਲੈਂਸ, ਵਿਆਹ, ਏਅਰਪੋਰਟ ਜਾਣ ਅਤੇ ਹੋਰ ਐਮਰਜੈਂਸੀ ਸੇਵਾਵਾਂ ਨੂੰ ਚਾਲੂ ਰੱਖਿਆ ਜਾਵੇਗਾ।
Author : Malout Live