ਐਪਲ ਇੰਟਰਨੈਸ਼ਨਲ ਸਕੂਲ ਵਿੱਚ ‘ਬੈਂਕਿੰਗ ਡੇ’ ਮੌਕੇ ਕਰਵਾਇਆ ਗਿਆ ਬੈਂਕਿੰਗ ਸੈਮੀਨਾਰ
ਐਪਲ ਇੰਟਰਨੈਸ਼ਨਲ ਸਕੂਲ ਵੱਲੋਂ ‘ਬੈਂਕਿੰਗ ਡੇ’ ਮੌਕੇ 'ਤੇ ਵਿਦਿਆਰਥੀਆਂ ਲਈ ਬੈਂਕਿੰਗ ਸੇਵਾਵਾਂ 'ਤੇ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਮੁੱਖ ਬੁਲਾਰੇ ਵਜੋਂ ਐੱਚ.ਡੀ.ਐੱਫ.ਸੀ ਬੈਂਕ ਦੇ ਬਰਾਂਚ ਮੈਨੇਜ਼ਰ ਮਿਸਟਰ ਮੋਹਿਤ ਸ਼ਰਮਾ ਅਤੇ ਆਫਿਸ ਐਗਜੈਕਟਿਵ ਮਿਸਟਰ ਸ਼ੁਭਮ ਸੇਠੀ ਨੇ ਹਿੱਸਾ ਲਿਆ।
ਮਲੋਟ : ਐਪਲ ਇੰਟਰਨੈਸ਼ਨਲ ਸਕੂਲ ਵੱਲੋਂ ‘ਬੈਂਕਿੰਗ ਡੇ’ ਮੌਕੇ 'ਤੇ ਵਿਦਿਆਰਥੀਆਂ ਲਈ ਬੈਂਕਿੰਗ ਸੇਵਾਵਾਂ 'ਤੇ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਮੁੱਖ ਬੁਲਾਰੇ ਵਜੋਂ ਐੱਚ.ਡੀ.ਐੱਫ.ਸੀ ਬੈਂਕ ਦੇ ਬਰਾਂਚ ਮੈਨੇਜ਼ਰ ਮਿਸਟਰ ਮੋਹਿਤ ਸ਼ਰਮਾ ਅਤੇ ਆਫਿਸ ਐਗਜੈਕਟਿਵ ਮਿਸਟਰ ਸ਼ੁਭਮ ਸੇਠੀ ਨੇ ਹਿੱਸਾ ਲਿਆ। ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਬੈਂਕਿੰਗ ਪ੍ਰਕਿਰਿਆਵਾਂ, ਸੇਵਿੰਗਸ ਅਕਾਊਂਟ ਖੋਲ੍ਹਣ ਦੇ ਲਾਭ, ਡਿਜੀਟਲ ਬੈਂਕਿੰਗ ਅਤੇ ਵਿੱਤ ਸੰਬੰਧੀ ਜਾਗਰੂਕਤਾ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਦੌਰਾਨ ਵਿਦਿਆਰਥੀਆਂ ਨੇ ਬੈਂਕਿੰਗ ਸੇਵਾਵਾਂ ਦੇ ਅਧੁਨਿਕ ਢੰਗਾਂ ਬਾਰੇ ਦਿਲਚਸਪੀ ਨਾਲ ਸਵਾਲ ਕੀਤੇ। ਸਕੂਲ ਪ੍ਰਿੰਸੀਪਲ ਮੈਡਮ ਮਨਦੀਪ ਪਾਲ ਢਿੱਲੋਂ ਨੇ ਇਸ ਪ੍ਰੋਗਰਾਮ ਦੀ ਪ੍ਰਸ਼ੰਸਾ ਕੀਤੀ ਅਤੇ ਸੈਮੀਨਾਰ ਨੂੰ ਸਫਲ ਬਣਾਉਣ ਲਈ ਸੀਨੀਅਰ ਵਿੰਗ ਵਾਈਸ ਪ੍ਰਿੰਸੀਪਲ ਮੈਡਮ ਅੰਕਿਤਾ ਵਾਟਸ ਨੂੰ ਮੁਬਾਰਕਬਾਦ ਦਿੱਤੀ।
Author : Malout Live