ਸਿਹਤ ਵਿਭਾਗ ਵੱਲੋਂ ਦੰਦਾਂ ਦੀ ਸਿਹਤ ਸੰਭਾਲ ਸੰਬੰਧੀ ਪੰਦਰਵਾੜਾ ਦੋਰਾਨ 40 ਲੋੜਵੰਦ ਵਿਅਕਤੀਆਂ ਨੂੰ ਮੁਫਤ ਦਿੱਤੇ ਗਏ ਦੰਦਾਂ ਦੇ ਸੈੱਟ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਪੰਜਾਬ ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ ਜਿਸਦੇ ਸੰਬੰਧ ਵਿੱਚ ਡਾ. ਬਲਵੀਰ ਸਿੰਘ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਦੇ ਹੁਕਮਾਂ ਅਨੁਸਾਰ ਅਤੇ ਡਾ. ਰੀਟਾ ਬਾਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਵਿੱਚ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀਆਂ ਸਿਹਤ ਸੰਸਥਾਵਾਂ ਵਿੱਚ 3 ਅਕਤੂਬਰ ਤੋਂ 18 ਅਕਤੂਬਰ 2023 ਤੱਕ 36ਵਾਂ ਦੰਦਾਂ ਦੀ ਸੰਭਾਲ ਸੰਬੰਧੀ ਪੰਦਰਵਾੜਾ ਮਨਾਇਆ ਗਿਆ। ਇਸ ਡੈਂਟਲ ਪੰਦਰਵਾੜੇ ਦੌਰਾਨ ਜਿਲ੍ਹਾ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ, ਸਬ-ਡਿਵੀਜਨ ਹਸਪਤਾਲ ਗਿੱਦੜਬਾਹਾ ਅਤੇ ਸੀ.ਐੱਚ.ਸੀ ਦੋਦਾ ਵਿਖੇ ਵਿਸ਼ੇਸ਼ ਜਾਂਚ ਅਤੇ ਇਲਾਜ ਕੈਂਪ ਲਗਾਏ ਗਏ। ਇਨ੍ਹਾਂ ਕੈਂਪਾਂ ਦੌਰਾਨ ਦੰਦਾਂ ਦੀਆਂ ਬਿਮਾਰੀਆ ਦਾ ਸਾਰਾ ਇਲਾਜ ਬਿਲਕੁਲ ਮੁਫਤ ਕੀਤਾ ਗਿਆ, ਜ਼ਰੂਰਤਮੰਦ 93 ਲੋਕਾਂ ਨੂੰ ਦੰਦਾਂ ਦੇ ਸੈੱਟ ਵੀ ਮੁਫ਼ਤ ਲਗਾਏ ਗਏ ਅਤੇ ਦੰਦਾਂ ਦੀਆਂ ਬਿਮਾਰੀਆਂ ਦਾ ਇਲਾਜ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਗਈਆ। ਇਸ ਸੰਬੰਧ ਵਿੱਚ ਜਿਲ੍ਹਾ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਡਾ. ਪ੍ਰਭਜੀਤ ਸਿੰਘ ਸਹਾਇਕ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਸਮਾਗਮ ਕੀਤਾ ਗਿਆ ਅਤੇ

ਡਾ. ਪ੍ਰਭਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹੇ ਵਿੱਚ ਇਸ ਪੰਦਰਵਾੜੇ ਦੋਰਾਨ 93 ਲੋੜਵੰਦ ਲੋਕਾਂ ਨੂੰ ਦੰਦਾਂ ਦੇ ਸੈੱਟ ਮੁਫਤ ਲਗਾਏ ਗਏ ਹਨ ਜਿਨ੍ਹਾਂ ਵਿੱਚੋਂ 26 ਸੈੱਟ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਅਤੇ 27 ਸੈੱਟ ਸੀ.ਐੱਚ.ਸੀ ਦੋਦਾ ਵਿਖੇ ਮੁਫਤ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਦੰਦ ਗਏ ਤਾਂ ਸਵਾਦ ਗਿਆ, ਅੱਖਾਂ ਗਈਆਂ ਤਾ ਜਹਾਨ ਗਿਆ ਇਸ ਲਈ ਸਾਨੂੰ ਆਪਣੇ ਦੰਦਾਂ ਦੀ ਸਾਂਭ-ਸੰਭਾਲ ਕਰਨੀ ਚਾਹੀਦੀ ਹੈ ਅਤੇ ਸਾਲ ਵਿਚ ਇੱਕ ਵਾਰ ਦੰਦਾਂ ਦੇ ਮਾਹਿਰ ਡਾਕਟਰ ਨੂੰ ਜਰੂਰ ਦਿਖਾਉਣਾ ਚਾਹੀਦਾ ਹੈ। ਡਾ. ਅਮਰਿੰਦਰ ਸਿੰਘ ਜਿਲ੍ਹਾ ਡੈਂਟਲ ਅਫ਼ਸਰ ਨੇ ਦੱਸਿਆ ਕਿ ਹਰੇਕ ਨਾਗਰਿਕ ਨੂੰ ਆਪਣੇ ਦੰਦਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਹਰ ਰੋਜ਼ ਰਾਤ ਨੂੰ ਸੌਣ ਲੱਗਿਆ ਅਤੇ ਸਵੇਰੇ ਖਾਣਾ ਖਾਣ ਤੋਂ ਬਾਅਦ ਬਰੁੱਸ਼ ਜਰੂਰ ਕਰਨਾ ਚਾਹੀਦਾ ਹੈ। ਜਿਆਦਾ ਮਿਠਾਈਆਂ ਅਤੇ ਤੰਬਾਕੂਨੋਸ਼ੀ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਇਸ ਮੌਕੇ ਡਾ. ਆਲਮਜੀਤ ਸਿੰਘ ਮੈਡੀਕਲ ਅਫਸਰ, ਡਾ. ਯੁਗਵੀਰ ਸਿੰਘ ਦੰਦਾਂ ਦੇ ਮਾਹਿਰ, ਡਾ. ਵੰਸ਼ਿਕਾ ਦੰਦਾਂ ਦੇ ਮਾਹਿਰ, ਭੁਪਿੰਦਰ ਸਿੰਘ ਸਟੈਨੋ ਹਾਜ਼ਿਰ ਸਨ। Author: Malout Live