Malout News

ਖ਼ਾਲਸਾ ਧਰਮ ਪ੍ਰਚਾਰ ਕਮੇਟੀ (ਰਜਿ:) ਨੇ ਕਰਵਾਇਆ 22ਵਾਂ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ

ਮਲੋਟ:– ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਈ ਮੰਝ ਭਲਾਈ ਕੇਂਦਰ ਪਿੰਡ ਮਲੋਟ ਵਿਖੇ ਖ਼ਾਲਸਾ ਧਰਮ ਪ੍ਰਚਾਰ ਕਮੇਟੀ (ਰਜਿ:) ਮਲੋਟ ਵੱਲੋਂ 3 ਦਿਨਾਂ 22ਵਾਂ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਕਰਵਾਇਆ ਗਿਆ। ਇਸ ਸਬੰਧੀ ਸੰਸਥਾ ਦੇ ਮੁੱਖ ਸੇਵਾਦਾਰ ਭਾਈ ਚਰਨਜੀਤ ਸਿੰਘ ਖ਼ਾਲਸਾ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਸਮਾਗਮ ਕਰਵਾਏ ਗਏ ਹਨ। ਸਮਾਗਮ ਵਿਚ ਭਾਈ ਪਰਮਪ੍ਰੀਤ ਸਿੰਘ ਖ਼ਾਲਸਾ ਨਥਮਲਪੁਰ ਵਾਲਿਆਂ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਸਮਾਗਮ ਵਿਚ 25 ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਗਿਆ। ਸਮਾਗਮ ਦੀ ਸਮਾਪਤੀ ‘ਤੇ ਵਿਸ਼ੇਸ਼ ਤੌਰ ਤੇ ਹਰਪ੍ਰੀਤ ਸਿੰਘ ਕੋਟਭਾਈ, ਸੁਖਿੰਦਰ ਸਿੰਘ ਭੁੱਲਰ, ਸੰਦੀਪ ਕੁਮਾਰ ਮੁਖੀ ਮਹਾਂਵੀਰ ਗਊਸ਼ਾਲਾ ਮਲੋਟ, ਗੁਰਜੀਤ ਸਿੰਘ ਗਿੱਲ, ਜੱਗਾ ਸਿੰਘ ਗਿੱਲ, ਸ਼ਾਮ ਲਾਲ, ਬਾਬਾ ਹਰਪ੍ਰੀਤ ਸਿੰਘ ਕਰਨੀਵਾਲਾ ਘੁਮਿਆਰਾ ਆਦਿ ਮਹਿਮਾਨਾਂ ਨੇ ਹਾਜ਼ਰੀ ਭਰੀ। ਸੰਸਥਾ ਵਲੋਂ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ‘ਚ ਆਈਆਂ ਸੰਗਤਾਂ ਦਾ ਸੰਸਥਾ ਦੇ ਪ੍ਰਧਾਨ ਭਾਈ ਸਰਦੂਲ ਸਿੰਘ ਖ਼ਾਲਸਾ, ਭਾਈ ਹਰਿੰਦਰ ਸਿੰਘ, ਭਾਈ ਜਗਦੀਸ਼ ਸਿੰਘ, ਭਾਈ ਆਤਮਾ ਸਿੰਘ, ਭਾਈ ਮਨਪ੍ਰੀਤ ਸਿੰਘ, ਭਾਈ ਅਰਜਨ ਸਿੰਘ ਵਲੋਂ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *

Back to top button