ਡਿਪਟੀ ਕਮਿਸ਼ਨਰ ਨੇ ਜਾਰੀ ਕੀਤਾ ਰੋਡ ਸੈਫਟੀ ਪਲਾਨ ਜ਼ਿਲੇ ਵਿੱਚ ਸੜਕੀ ਦੁਰਘਟਨਾਵਾ ਨੂੰ ਰੋਕਣ ਲਈ ਵੱਖ ਵੱਖ ਵਿਭਾਗਾਂ ਨੂੰ ਕੀਤੀਆਂ ਹਦਾਇਤਾਂ ਜਾਰੀ ਸੜਕਾਂ ਦੇ ਕਿਨਾਰੇ ਪਸ਼ੂਆਂ ਦੇ ਪੀਣ ਲਈ ਪਾਣੀ ਜਾਂ ਹਰੇ ਚਾਰੇ ਦਾ ਪ੍ਰਬੰਧ ਨਾ ਕੀਤਾ ਜਾਵੇ

ਸ੍ਰੀ ਮੁਕਤਸਰ ਸਾਹਿਬ :- ਸ੍ਰੀ ਮੁਕਤਸਰ ਸਾਹਿਬ ਜ਼ਿਲੇ ਵਿੱਚ ਸੜਕੀ ਦੁਰਘਟਨਾਵਾਂ ਨੂੰ ਰੋਕਣ ਲਈ ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਦਫਤਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵਿਖੇ  ਸਟੇਟ ਇੰਸੀਚਿਊਟ ਆਫ ਆਟੋਮੈਟਿਵ ਐਂਡ ਡਰਾਈਵਿੰਗ ਸਕਿੱਲ ਮਾਹੂਆਣਾ ਵਲੋ ਤਿਆਰ ਕੀਤਾ ਤਿਆਰ ਰੋਡ ਸੈਫਟੀ ਪਲਾਨ ਜਾਰੀ  ਕੀਤਾ ਹੈ ਤਾਂ ਜੋ ਆਏ ਦਿਨ ਸੜਕਾਂ ਤੇ ਹੋਣ ਵਾਲੇ ਐਕਸੀਡੈਂਟਾਂ ਅਤੇ ਦੁਰਘਟਨਾਵਾਂ ਨੂੰ ਰੋਕਿਆ ਜਾ ਸਕੇ।  ਉਹਨਾਂ ਜੰਗਲਾਤ ਵਿਭਾਗ ਨੂੰ ਹਦਾਇਤ ਨੂੰ ਹਦਾਇਤ ਕੀਤੀ ਕਿ ਨਰੇਗਾ ਮਜਦੂਰਾਂ ਦੀ ਸਹਾਇਤਾਂ ਸੜਕਾਂ ਦੇ ਕਿਨਾਰੇ ਨਜਾਇਜ ਖੜੀਆਂ ਝਾੜੀਆਂ ਦੀ ਪੁਟਾਈ ਕਰਵਾਈ ਜਾਵੇ ਅਤੇ ਜਿਹਨਾਂ ਦਰਖਤਾਂ ਦੀਆਂ ਟਾਹਣੀਆਂ ਆਵਾਜਾਈ ਵਿੱਚ ਵਿਘਨ ਪਾ ਰਹੀਆਂ ਹਨ ਅਤੇ ਡਰਾਈਵਿੰਗ ਕਰਦੇ ਸਮੇਂ ਲੋਕਾਂ ਨੂੰ ਮੁਸ਼ਕਲ ਵਿੱਚ ਵਾਧਾ ਕਰ  ਰਹੀਆਂ ਹਨ, ਉਹਨਾਂ ਦੀ ਕਟਿੰਗ ਕਰਵਾਈ ਜਾਵੇ। ਉਹਨਾ ਬੀ.ਐਂਡ.ਆਰ ਸੜਕਾਂ  ਵਿਭਾਗ ਨੂੰ ਹਦਾਇਤ ਕੀਤੀ ਕਿ ਜਿਹਨਾਂ ਸੜਕਾਂ ਤੇ ਟੋਏ ਪੈ ਚੁੱਕੇ ਹਨ, ਉਹਨਾਂ ਨੂੰ ਬੰਦ ਕਰਵਾਇਆ ਜਾਵੇ । ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਵਾਜਾਈ ਦੇ ਦੌਰਾਨ ਸੜਕੀ ਨਿਯਮਾਂ ਦੀ ਪਾਲਣਾ ਕਰਨ, ਜਿੱਥੇ ਸੜਕਾਂ ਦੇ ਕਿਨਾਰੇ ਪਿੰਡ ਵਸੇ ਹੋਏ ਹਨ ਜਾਂ ਜਿੱਥੇ ਲੋਕਾਂ ਦੀ ਆਵਾਜਾਈ ਬਹੁਤ ਜ਼ਿਆਦਾ ਹੈ, ਉਥੇ ਆਪਣੇ ਵਹੀਕਲਾਂ ਨੂੰ ਹੋਲੀ ਚਲਾਉਣ, ਸੜਕ ਕਰਾਸ ਕਰਨ ਸਮੇਂ ਸੱਜੇ ਖੱਬੇ ਜਰੂਰ ਦੇਖਿਆ ਜਾਵੇ ਕਿ ਕੋਈ  ਵਹੀਕਲ ਸੜਕ ਤੇ ਤਾਂ ਨਹੀਂ ਆ ਰਿਹਾ ।  

ਸਬੰਧਿਤ ਵਹੀਕਲ ਵਿੱਚ ਜਰੂਰੀ ਦਸਤਾਵੇਜ ਜਰੂਰ ਹੋਣ ਅਤੇ ਵਹੀਕਲ ਦੀਆਂ ਲਾਈਟਾ ਚਾਲੂ ਹਾਲਤ ਵਿੱਚ ਹੋਣ। ਸੜਕਾਂ ਦੇ ਕਿਨਾਰੇ ਪਸੂਆਂ ਦੇ ਪੀਣ ਲਈ ਪਾਣੀ ਜਾਂ ਹਰਾ ਚਾਰੇ ਦਾ ਪ੍ਰਬੰਧ ਨਾ ਕੀਤਾ ਜਾਵੇ, ਤਾਂ ਜੋ ਪਸ਼ੂਆਂ ਨਾ ਹੋਣ ਵਾਲੀਆਂ ਸੜਕੀ ਦੁਰਘਟਨਾਵਾ ਨੂੰ ਰੋਕਿਆ ਜਾ ਸਕੇ। ਉਹਨਾਂ ਪੁਲਿਸ ਪ੍ਰਸ਼ਾਸਨ ਦੇ ਟਰੈਫਿਕ ਵਿੰਗ ਨੂੰ ਹਦਾਇਤ ਕੀਤੀ ਕਿ ਸੜਕੀ ਦੁਰਘਟਾਨਾਵਾਂ ਨੂੰ ਰੋਕਣ ਲਈ ਲੋਕਾਂ ਨੂੰ ਇਸ ਸਬੰਧੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ, ਜਿੱਥੇ ਆਏ ਦਿਨ ਕੋਈ ਨਾ ਕੋਈ ਸੜਕ ਦੁਰਘਟਨਾ ਕਾਰਨ ਹਾਦਸੇ ਵਾਪਰੇ ਰਹੇ ਹਨ, ਉਹਨਾਂ ਕਾਰਨਾਂ ਦੀ ਪੜਤਾਲ ਕੀਤੀ ਜਾਵੇ, ਲੋਕਾਂ ਨੂੰ ਸੜਕੀ ਨਿਯਮਾਂ ਦੀ ਪਾਲਣਾ ਕਰਨ ਦੀ ਪ੍ਰੇਰਣਾ ਦੇਣ ਦੇ ਨਾਲ ਨਾਲ ਉਹਨਾਂ ਨੂੰ ਆਪਣਾ ਵਹੀਕਲ ਹੋਲੀ ਚਲਾਉਣ ਲਈ ਕਿਹਾ ਜਾਵੇ । ਉਹਨਾਂ ਜ਼ਿਲੇ ਦੇ ਸਬੰਧਿਤ ਕਾਰਜ ਸਾਧਕ ਅਫਸਰਾਂ, ਬੀ.ਡੀ.ਪੀ.ਓ ਨੂੰ ਹਦਾਇਤ ਕੀਤੀ ਕਿ ਸੜਕਾਂ ਅਤੇ ਗਲੀਆਂ ਤੇ ਰੋਸ਼ਨੀ ਦਾ ਸੁਚੱਜਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਰਾਤ ਸਮੇਂ ਕਿਸੇ ਨੂੰ ਕੋਈ ਸਮੱਸਿਆ ਪੇਸ਼ ਨਾ ਆਵੇ। ਇਸ ਮੌਕੇ ਤੇ ਮਲੋਟ, ਗਿੱਦੜਬਾਹਾ,ਸ੍ਰੀ ਮੂਕਤਸਰ ਸਾਹਿਬ ਦੇ ਐਸ.ਡੀ.ਅੇੈਮਜ ਅਤੇ  ਪ੍ਰਿੰਸੀਪਲ  ਸਟੇਟ ਇੰਸੀਚਿਊਟ ਆਫ ਆਟੋਮੈਟਿਵ ਐਂਡ ਡਰਾਈਵਿੰਗ ਸਕਿੱਲ ਮਾਹੂਆਣਾ ਵੀ ਮੌਜੂਦ ਸਨ।