ਮਲੋਟ ਰੋਟੀ ਬੈਂਕ ' ਵੈੱਲਫ਼ੇਅਰ ਸੁਸਾਇਟੀ ਨੂੰ ਸਾਮਾਨ ਦਿੱਤਾ

ਐਨ.ਆਰ.ਆਈ. ਰਵਿੰਦਰ ਮੱਕੜ ਵਲੋਂ ' ਮਲੋਟ ਰੋਟੀ ਬੈਂਕ ' ਨੂੰ ਵਰਤੋਂ ਵਿਚ ਆਉਣ ਵਾਲਾ ਸਾਮਾਨ ਦਿੱਤਾ ਗਿਆ , ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬਲਾਕ ਕੋਆਰਡੀਨੇਟਰ ਮਨੋਜ ਅਸੀਜਾ ਨੇ ਦੱਸਿਆ ਕਿ ਮਲੋਟ ਰੋਟੀ ਬੈਂਕ ਦੇ ਜਿੰਮੇਵਾਰ ਸ਼ੇਖਰ ਕੁਮਾਰ ਦੇ ਕਹਿਣ ' ਤੇ ਉਸ ਨੇ ਮਲੋਟ ਦੇ ਜੰਮਪਲ ਐਨ.ਆਰ.ਆਈ. ਰਵਿੰਦਰ ਮੱਕੜ ਨੂੰ ਮਲੋਟ ਰੋਟੀ ਬੈਂਕ ਦੀ ਸੇਵਾ ਵਿਚ ਕੰਮ ਆਉਣ ਵਾਲੇ ਕੁੱਝ ਸਾਮਾਨ ਦੇਣ ਲਈ ਬੇਨਤੀ ਕੀਤੀ ਤਾਂ ਰਵਿੰਦਰ ਮੱਕੜ ਨੇ ਸਾਮਾਨ ਦੇਣ ਲਈ ਹਾਂ ਕਰ ਦਿੱਤੀ ਅਤੇ ਇਸ ਤੋਂ ਬਾਅਦ ਚੰਦਰ ਸ਼ੇਖਰ ਨੂੰ ਰਵਿੰਦਰ ਮੱਕੜ ਦੇ ਭਰਾ ਵਿਕਾਸ ਮੱਕੜ ਦੀ ਅਗਵਾਈ ਵਿਚ 1 ਪ੍ਰੈਸ਼ਰ ਕੁੱਕਰ, 2 ਹਾਟ ਕੇਸ, 1 ਵੱਡਾ ਟੋਪ, 1 ਗੈਸ ਚੁੱਲ੍ਹਾ ਅਤੇ ਸਿਲੰਡਰ ਦਾ ਸਹਿਯੋਗ ਕੀਤਾ ਗਿਆ, ਜਿਸ ਨਾਲ ਰੋਟੀ ਸਬਜ਼ੀ ਬਣਾਉਣ ਵਿਚ ਕੋਈ ਦਿੱਕਤ ਨਾ ਆਵੇ ।ਇੱਥੇ ਇਹ ਵੀ ਦੱਸਣਯੋਗ ਹੈ ਕਿ ਸ਼ੇਖਰ ਕੁਮਾਰ ਰੋਜ਼ਾਨਾ ਸ਼ਾਮ ਨੂੰ ਲਗਪਗ 30 ਲਾਚਾਰ ਅਤੇ ਬੇਸਹਾਰਾ ਵਿਅਕਤੀਆਂ ਨੂੰ ਰੋਟੀ ਅਤੇ ਦਾਲ ਦੇ ਕੇ ਆਉਂਦਾ ਹੈ ।ਇਸ ਮੌਕੇ ਕੋਆਰਡੀਨੇਟਰ ਮਨੋਜ ਅਸੀਜਾ , ਸਮਾਜਸੇਵੀ ਵਿਕਾਸ ਮੱਕੜ ਅਤੇ ਜਤਿੰਦਰ ਬਠਲਾ ਨੇ ਮਲੋਟ ਰੋਟੀ ਬੈਂਕ ਵੈੱਲਫੇਅਰ ਸੁਸਾਇਟੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਪਿਆਸੇ ਨੂੰ ਪਾਣੀ ਪਿਆਉਣਾ ਅਤੇ ਭੁੱਖੇ ਨੂੰ ਰੋਟੀ ਖੁਆਉਣਾ ਬਹੁਤ ਹੀ ਪੁੰਨ ਦਾ ਕੰਮ ਹੈ ਅਤੇ ਸ਼ੇਖਰ ਕੁਮਾਰ ਦੀ ਅਗਵਾਈ ਵਿਚ ਚੱਲ ਰਹੇ ਰੋਟੀ ਬੈਂਕ ਨੂੰ ਹਰ ਸੰਭਵ ਮਦਦ ਕਰਨਗੇ।