ਵਾਟਰ ਵਰਕਸ ਦੀ ਟੁੱਟੀ ਕੰਧ ਅਤੇ ਸਿੱਟੇ ਹੋਏ ਕੂੜੇ ਕਰਕਟ ਬਾਰੇ ਐਸ.ਡੀ.ਓ ਨੇ ਕੀਤੀ ਲੋਕਾਂ ਨੂੰ ਅਪੀਲ, ਨਹੀ ਤਾਂ ਹੋਵੇਗੀ ਇਹ ਕਾਰਵਾਈ

ਮਲੋਟ:- ਪਿਛਲੇ ਲਗਭਗ ਡੇਢ ਮਹੀਨੇ ਤੋਂ ਵਾਟਰ ਵਰਕਸ ਦੀ ਕੰਧ ਡਿੱਗੀ ਹੋਈ ਹੈ ਅਤੇ ਜਿਸ ਵਿੱਚ ਲੋਕੀ ਕੂੜਾ ਕਰਕਟ ਸੁੱਟਦੇ ਹਨ। ਜਿਸ ਦੌਰਾਨ ਐੱਸ.ਡੀ.ਓ ਰਾਕੇਸ਼ ਮੌਹਨ ਮੱਕੜ ਨੇ ਮਲੋਟ ਲਾਈਵ ਟੀਮ ਨੂੰ ਜਾਣਕਾਰੀ ਦਿੰਦੇ ਦੱਸਿਆਂ ਕਿ ਇਹ ਮਾਮਲਾ ਸਾਡੇ ਧਿਆਨ ਵਿੱਚ ਹੈ ਅਤੇ ਗਰਾਂਟ ਜਾਰੀ ਨਹੀ ਹੋਈ।        

ਜਿਸ ਕਰਕੇ ਅਸੀ ਤਾਰ ਦੀ ਅਪਰਵਲ ਲੈਣ ਲਈ ਵੀ ਅਰਜੀ ਭੇਜੀ ਹੋਈ ਹੈ ਜਦੋਂ ਅਪਰੂਵਲ ਆ ਗਈ ਤਾਂ ਅਸੀ ਇਸਨੂੰ ਤਾਰ ਨਾਲ ਕਵਰ ਕਰ ਦਿਆਂਗੇ ਤਾਂ ਜੋ ਕੋਈ ਵੀ ਅਵਾਰਾ ਪਸ਼ੂ ਅੰਦਰ ਨਾ ਜਾ ਸਕੇ। ਕੂੜਾ ਸੁੱਟਣ ਨੂੰ ਲੈ ਕੇ ਐੱਸ.ਡੀ.ਓ ਮੱਕੜ ਨੇ ਕਿਹਾ ਕਿ ਵਾਟਰ ਵਰਕਸ ਸਭ ਦਾ ਸਾਂਝਾ ਹੈ ਅਤੇ ਇਸ ਵਿੱਚ ਕਿਸੇ ਕਿਸਮ ਦਾ ਗੰਧ ਨਾ ਪਾਇਆ ਜਾਵੇ। ਅਗਰ ਕੋਈ ਕੂੜਾ ਕਰਕਟ ਸੁੱਟਦਾ ਪਾਇਆ ਗਿਆ ਤਾਂ ਉਸ ਉੱਪਰ ਜਾਰੀ ਹਦਾਇਤਾਂ ਅਨੁਸਾਰ ਪਰਚਾ ਦਰਜ ਕਰਵਾਇਆ ਜਾਵੇਗਾ।