Malout News
ਵਿਨੋਦ ਖੁਰਾਣਾ ਨੇ ਸਾਈਕਲਿੰਗ ਵਿੱਚ ਬਣਾਇਆ ਅਨੋਖਾ ਵਿਸ਼ਵ ਰਿਕਾਰਡ
ਮਲੋਟ:- ਮਲੋਟ ਦੇ ਨਾਮਵਰ ਸੰਗੀਤ ਅਧਿਆਪਕ ਵਿਨੋਦ ਖੁਰਾਣਾ ਨੇ ਗ਼ੈਰ-ਪੇਸ਼ੇਵਰ ਸਾਈਕਲਿੰਗ ਵਿੱਚ ਲਗਾਤਾਰ 800 ਦਿਨ ਸਾਈਕਲਿੰਗ ਕਰਕੇ ਇੱਕ ਅਨੋਖਾ ਵਿਸ਼ਵ-ਰਿਕਾਰਡ ਬਣਾਇਆ। 10 ਅਪ੍ਰੈਲ 2018 ਤੋਂ ਹੁਣ ਤੱਕ ਬਿਨਾ ਨਾਗਾ 800 ਦਿਨਾਂ ਵਿੱਚ 16 ਹਜ਼ਾਰ ਕਿਲੋਮੀਟਰ ਸਾਈਕਲ ਚਲਾ ਕੇ ਉਹ ਪੂਰੀ ਦੁਨੀਆ ਵਿੱਚ ਪਹਿਲੇ ਐਸੇ ਸ਼ਖਸ ਹਨ ਜਿਨ੍ਹਾਂ ਨੇ 800 ਦਿਨ ਲਗਾਤਾਰ ਸਾਈਕਲ ਚਲਾਇਆ।
ਪੇਸ਼ੇਵਰ ਸਾਈਕਲਿੰਗ ਵਿੱਚ ਇੰਗਲੈਂਡ ਦੇ ਟੋਮੀ ਗੋਡਵਿਨ ਨੇ 1940 ਵਿੱਚ ਲਗਾਤਾਰ 500 ਦਿਨ ਅਤੇ ਅਮਰੀਕਾ ਦੇ ਅਮਾਂਡਾ ਕੋਕਰ ਨੇ 2017 ਵਿੱਚ ਲਗਾਤਾਰ 423 ਦਿਨ ਸਾਈਕਲਿੰਗ ਕੀਤੀ
ਪਰ ਗ਼ੈਰ-ਪੇਸ਼ੇਵਰ ਸਾਈਕਲਿੰਗ ਵਿੱਚ ਵਿਨੋਦ ਖੁਰਾਣਾ ਨੇ 2020 ਵਿੱਚ ਇਹ ਰਿਕਾਰਡ ਬਣਾਇਆ।