District NewsMalout News
ਪੁੱਲ ਬਣਾਉਣ ਤੋਂ ਬਾਅਦ ਆਸੇ-ਪਾਸੇ ਘਾਟੀਆਂ ਨਾ ਬਣਾਉਣ ਦੇ ਕਾਰਨ ਪਿੰਡ ਵਾਸੀ ਪਰੇਸ਼ਾਨ
ਮਲੋਟ:- ਪਿੰਡ ਕਬਰਵਾਲਾ ਦੇ ਮਲੂਕਾ ਨਹਿਰ ਤੇ ਬਣੇ ਨਵੇਂ ਪੁੱਲ ਤੇ ਦੋਨੋਂ ਪਾਸੇ ਮਿੱਟੀ ਨਾ ਪਾ ਕੇ ਘਾਟੀਆਂ ਨਹੀਂ ਬਣਾਈਆਂ ਗਈਆਂ। ਇਸ ਦੌਰਾਨ ਸਵਰਨ ਸਿੰਘ ਬੱਲ ਸਾਬਕਾ ਸਰਪੰਚ ਨੇ ਮਲੋਟ ਲਾਈਵ ਦੀ ਟੀਮ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਨੇ ਪੁੱਲ ਬਣਾਉਣ ਵੇਲੇ ਕਿਹਾ ਸੀ ਕਿ ਇਸਨੂੰ ਮਿੱਟੀ ਪਾ ਕੇ ਬਰਾਬਰ ਕਰ ਦਿੱਤਾ ਜਾਵੇਗਾ ਪ੍ਰੰਤੂ ਵਿਭਾਗ ਨੇ ਪੁੱਲ ਬਣਾ ਕੇ ਛੱਡ ਦਿੱਤਾ।
ਉਨ੍ਹਾਂ ਕਿਹਾ ਮਿੱਟੀ ਪਵਾਉਣ ਦਾ ਬਹੁਤ ਜਿਆਦਾ ਖਰਚਾ ਅਤੇ ਇੱਥੇ ਤਕਰੀਬਨ ਅੱਠ ਘਰ ਹੀ ਰਹਿੰਦੇ ਹਨ ਜੋ ਕਿ ਉਹ ਭਰਨ ਤੋਂ ਅਸਮਰੱਥ ਹਨ। ਘਾਟੀਆਂ ਨਾ ਬਣਾਉਣ ਦੇ ਕਾਰਨ ਸਮੂਹ ਨਗਰ ਨਿਵਾਸੀਆਂ ਨੂੰ ਅਤੇ ਸਕੂਲ ਵੈਨਾਂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਦਿਲਬਾਗ ਸਿੰਘ ਮੈਂਬਰ, ਮਲਕੀਤ ਸਿੰਘ ਸਾਬਕਾ ਸਰਪੰਚ, ਕੁਲਦੀਪ ਸਿੰਘ, ਗੁਰਚਰਨ ਸਿੰਘ, ਕੁਲਵਿੰਦਰ ਸਿੰਘ, ਉਪਿੰਦਰ ਸਿੰਘ, ਮਨਦੀਪ ਸਿੰਘ, ਯਾਦਵਿੰਦਰ ਸਿੰਘ ਤੇ ਹੋਰ ਪਿੰਡ ਵਾਸੀ ਵੀ ਹਾਜ਼ਿਰ ਸਨ।