ਪਿੰਡ ਘੁਮਿਆਰਾ ਸ੍ਰੀ ਮੁਕਤਸਰ ਸਾਹਿਬ ਵਿੱਚ ਪਸ਼ੂਧਨ ਨੂੰ ਗਲ ਘੋਟੂ ਦੀ ਬਿਮਾਰੀ ਤੋਂ ਬਚਾਉਣ ਲਈ ਚਲਾਈ ਜਾ ਰਹੀ ਟੀਕਾਕਰਣ ਮੁਹਿੰਮ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪਿੰਡ ਘੁਮਿਆਰਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਪਸ਼ੂਧਨ ਨੂੰ ਗਲ ਘੋਟੂ ਦੀ ਬਿਮਾਰੀ ਤੋਂ ਬਚਾਉਣ ਲਈ ਚਲਾਈ ਜਾ ਰਹੀ ਟੀਕਾਕਰਣ ਮੁਹਿੰਮ ਤਹਿਤ ਡਾ. ਗੁਰਦਾਸ ਸਿੰਘ ਸੀਨੀਅਰ ਵੈਟਰਨਰੀ ਅਫ਼ਸਰ ਮਲੋਟ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਦੇ ਵਿੱਚ ਵੀ ਕਈ ਥਾਵਾਂ ਤੇ ਇਸ ਬਿਮਾਰੀ ਦੇ ਕੇਸ ਆ ਰਹੇ ਹਨ। ਕਈ ਪਸ਼ੂਆਂ ਦੀ ਮੌਤ ਵੀ ਹੋਈ ਹੈ। ਸਾਰਾ ਸਟਾਫ਼ ਗਲ ਘੋਟੂ ਬਿਮਾਰੀ ਦੀ ਵੈਕਸੀਨੇਸ਼ਨ ਦੇ ਵਿੱਚ ਲੱਗਾ ਹੋਇਆ ਹੈ। ਡਾਇਰੈਕਟਰ ਪਸ਼ੂ ਪਾਲਣ ਵਿਭਾਗ ਚੰਡੀਗੜ੍ਹ ਦੇ ਅਧਿਕਾਰੀਆਂ ਨੇ ਐੱਸ.ਵੀ.ਓ (Senior Veterniary Officer) ਦੀ ਡਿਊਟੀ ਲਗਾਈ ਹੋਈ ਹੈ।

ਜਿਹੜੇ ਕਿਸਾਨ ਵੀਰ ਜਾਂ ਪਸ਼ੂਪਾਲਕ ਪਸ਼ੂਆਂ ਨੂੰ ਵੈਕਸੀਨ ਲਗਾਉਣ ਤੋਂ ਇਨਕਾਰੀ ਹਨ ਉਹਨਾਂ ਦੀ ਚੈਕਿੰਗ ਕੀਤੀ ਜਾਵੇ ਅਤੇ ਉਹਨਾਂ ਨੂੰ ਵੈਕਸੀਨੇਸ਼ਨ ਪ੍ਰਤੀ ਪ੍ਰੇਰਿਤ ਕਰਕੇ ਇਹ ਵੈਕਸੀਨੇਸ਼ਨ ਕਰਵਾਈ ਜਾਵੇ ਤਾਂ ਕਿ ਸਾਰੇ ਪੰਜਾਬ ਦਾ ਸਾਰਾ ਪਸ਼ੂਧਨ ਵੈਕਸੀਨੇਟ ਹੋ ਸਕੇ ਅਤੇ ਇਸ ਬਿਮਾਰੀ ਤੋਂ ਨਿਜਾਤ ਪਾਈ ਜਾ ਸਕੇ। ਇਸ ਦੌਰਾਨ ਡਾ. ਸੋਨੂ ਵੈਟਰਨਰੀ ਅਫ਼ਸਰ ਭੁੱਲਰ ਵਾਲਾ, ਸੁਨੀਲ ਕੁਮਾਰ ਵੈਟਨਰੀ ਅਫ਼ਸਰ ਲੁਹਾਰਾ, ਸ਼੍ਰੀ ਕਸ਼ਮੀਰ ਚੰਦ ਵੈਟਨਰੀ ਇੰਸਪੈਕਟਰ ਮਿੱਡੂਖੇੜਾ, ਸ੍ਰੀ ਕੁਲਦੀਪ ਸਿੰਘ ਵੈਟਰਨਰੀ ਫਾਰਮੈਸਸਿਸਟ ਸਿਵਲ ਵੈਟਨਰੀ ਹਸਪਤਾਲ ਭੁੱਲਰ ਵਾਲਾ ਆਦਿ ਹਾਜ਼ਿਰ ਸਨ। Author : Malout Live