ਸਾਂਝ ਕੇਂਦਰ ਥਾਣਾ ਸਦਰ ਮਲੋਟ ਵੱਲੋਂ ਚੈਰੀਟੇਬਲ ਪ੍ਰੋਗਰਾਮ ਤਹਿਤ ਬੇਸਹਾਰਾ ਗਰੀਬ ਲੋੜਵੰਦ ਬਜ਼ੁਰਗ ਔਰਤ ਨੂੰ ਘਰੇਲੂ ਰੋਜ਼ਾਨਾ ਵਰਤੋਂ ਦਾ ਸਮਾਨ ਕੀਤਾ ਗਿਆ ਤਕਸੀਮ

ਮਲੋਟ: ਮਾਨਯੋਗ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਕਮਿਊਨਟੀ ਅਫੇਅਰਜ ਡਿਵੀਜਨ ਪੰਜਾਬ, ਮਾਨਯੋਗ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਮੁਕਤਸਰ ਸਾਹਿਬ ਸ੍ਰ. ਹਰਮਨਬੀਰ ਸਿੰਘ ਗਿੱਲ ਆਈ.ਪੀ.ਐੱਸ ਅਤੇ ਕਪਤਾਨ ਪੁਲਿਸ (ਸਥਾਨਕ)-ਕਮ-ਜ਼ਿਲ੍ਹਾ ਕਮਿਊਨਿਟੀ ਪੁਲਿਸ ਅਫ਼ਸਰ ਸ਼੍ਰੀ ਕੁਲਵੰਤ ਰਾਏ ਪੀ.ਪੀ.ਐੱਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਂਝ ਕੇਂਦਰ ਥਾਣਾ ਸਦਰ ਮਲੋਟ ਵੱਲੋਂ ਚੈਰੀਟੇਬਲ ਪ੍ਰੋਗਰਾਮ ਤਹਿਤ ਅੱਜ ਮਿਤੀ 22-07-2023 ਨੂੰ

ਬੇਸਹਾਰਾ ਗਰੀਬ ਲੋੜਵੰਦ ਬਜ਼ੁਰਗ ਸਰਬਜੀਤ ਕੌਰ ਵਿਧਵਾ ਸਤਪਾਲ ਸਿੰਘ ਵਾਸੀ ਵਿਰਕ ਖੇੜਾ ਨੂੰ ਘਰੇਲੂ ਰੋਜ਼ਾਨਾ ਵਰਤੋਂ ਦਾ ਸਮਾਨ ਤਕਸੀਮ ਕੀਤਾ ਗਿਆ। ਇਸ ਮੌਕੇ ਏ.ਐੱਸ.ਆਈ ਅਮਨਪ੍ਰੀਤ ਸਿੰਘ, ਸੀਨੀ ਸਿਪਾਹੀ ਸੁਖਪਾਲ ਸਿੰਘ, ਰਸ਼ਪਾਲ ਸਿੰਘ ਅਤੇ ਸਾਂਝ ਕੇਂਦਰ ਸਟਾਫ਼ ਹਾਜ਼ਰ ਸੀ। ਇਸ ਦੌਰਾਨ ਪਿੰਡ ਦੇ ਸਰਪੰਚ ਕੁਲਦੀਪ ਕੌਰ, ਗੁਰਲਾਲ ਸਿੰਘ, ਬਲਜੀਤ ਸਿੰਘ ਅਤੇ ਪਿੰਡ ਵਾਸੀਆ ਵੱਲੋ ਸਾਂਝ ਟੀਮ ਦਾ ਧੰਨਵਾਦ ਕੀਤਾ ਗਿਆ। Author: Malout Live