ਮਿਸ਼ਨ ਫਤਿਹ ਤਹਿਤ ਸਿਹਤ ਵਿਭਾਗ ਨੇ ਜਿਲ੍ਹਾ ਪੁਲਿਸ ਵਿਭਾਗ ਦੇ ਸਹਿਯੋਗ ਨਾਲ ਡੇਂਗੂ ਪੋਸਟਰ ਕੀਤਾ ਜਾਰੀ
ਸ੍ਰੀ ਮੁਕਤਸਰ ਸਾਹਿਬ:- ਰਾਸ਼ਟਰੀ ਵੈਕਟਰ ਬੋਰਨ ਡਜੀਜ਼ ਕੰਟਰੋਲ ਪ੍ਰੋਗ੍ਰਾਮ ਅਧੀਨ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚਾਓ ਲਈ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਹਰ ਸੁੱਕਰਵਾਰ ਡਰਾਈ ਡੇ ਦੇ ਤੌਰ ਤੇ ਘੋਸ਼ਿਤ ਕੀਤਾ ਹੋਇਆ ਹੈ। ਇਸ ਲੜੀ ਤਹਿਤ ਸਿਵਲ ਸਰਜਨ ਡਾ ਹਰੀ ਨਰਾਇਣ ਸਿੰਘ ਦੇ ਦਿਸਾਂ ਨਿਰਦੇਸ਼ਾਂ ਅਨੁਸਾਰ ਡਾ ਵਿਕਰਮ ਅਸੀਜਾ ਅਤੇ ਡਾ ਪਰਮਦੀਪ ਸੰਧੂ ਦੀ ਯੋਗ ਅਗਵਾਈ ਹੇਠ ਜਿਲ੍ਹਾ ਮਲੇਰੀਆ ਵਿੰਗ ਦੀ ਟੀਮ ਵੱਲੋਂ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਗੋਨਿਆਣਾ ਰੋਡ, ਸਫੈਦਾ ਬਸਤੀ ਵਿੱਚ ਡੇਂਗੂ ਸਬੰਧੀ ਜਾਗਰੂਕਤਾ ਸੈਮੀਨਾਰ ਕੀਤਾ ਗਿਆ।
ਇਸ ਸਮੇਂ ਜਿਲ੍ਹਾ ਪੁਲਿਸ ਵਿਭਾਗ ਦੇ ਸਹਿਯੋਗ ਨਾਲ ਡੇਂਗੂ ਜਾਗਰੂਕਤਾ ਪੋਸਟਰ ਵੀ ਜਾਰੀ ਕੀਤਾ। ਜਿਲ੍ਹਾ ਹੈਲਥ ਇੰਸਪੈਕਟਰ ਲਾਲ ਚੰਦ ਨੇ ਕਿਹਾ ਕਿ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆ ਰੋਗ ਮਾਦਾ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਇੱਕ ਹਫ਼ਤੇ ਤੋਂ ਵੱਧ ਖੜ੍ਹੇ ਪਾਣੀ ਵਿੱਚ ਪਨਪਦਾ ਹੈ। ਮੱਛਰ ਦੀਆਂ ਤਿੰਨ ਸਟੇਜਾਂ ਆਂਡਾ, ਲਾਰਵਾ ਅਤੇ ਪਿਊਪਾ ਜ਼ੋ ਪਾਣੀ ਵਿੱਚ ਹੁੰਦੀਆਂ ਹਨ ਅਤੇ ਮੱਛਰ ਤਿਆਰ ਹੋਣ ਤੱੱਕ ਲਗਭੱਗ 8 ਦਿਨ ਦਾ ਸਮਾਂ ਲਗਦਾ ਹੈ। ਮੱਛਰ ਦੇ ਪੈਦਾ ਹੋਣ ਤੋਂ ਬਚਾਉਣ ਲਈ ਮੱਛਰ ਦਾ ਜੀਵਨ ਕਾਲ ਤੋੜਨਾ ਬਹੁਤ ਜਰੂਰੀ ਹੈੈ ਇਸ ਲਈ ਹਫ਼ਤੇ ਵਿੱਚ ਇੱਕ ਦਿਨ ਜਾਂ ਹਰ ਸ਼ੁੱਕਰਵਾਰ ਪਾਣੀ ਦੀਆਂ ਟੈਂਕੀਆਂ, ਕੂਲਰ, ਗਮਲੇ, ਮਨੀ ਪਲਾਂਟ ਬਰਤਨ, ਪੰਛੀਆਂ ਨੂੰ ਪਾਣੀ ਰੱਖਣ ਵਾਲੇ ਬਰਤਨ, ਫਰਿੱਜ ਦੇ ਪਿਛਲੇ ਪਾਸੇ ਵਾਲੀ ਟ੍ਰੇਅ, ਘੜੇ, ਕਬਾੜ ਦਾ ਸਮਾਨ ਅਤੇ ਟਾਇਰਾਂ ਵਿੱਚੋਂ ਪਾਣੀ ਦਾ ਨਿਪਟਾਰਾ ਕਰਨਾ ਚਾਹੀਦਾ ਹੈ।ਵਿਨੋਦ ਖੁਰਾਣਾ ਅਤੇ ਗੁਰਤੇਜ਼ ਸਿੰਘ ਢਿੱਲੋਂ ਨੇ ਕਿਹਾ ਕਿ ਜੇਕਰ ਬੁਖਾਰ, ਸਿਰ ਦਰਦ, ਮਾਸ ਪੇਸ਼ੀਆਂ ਵਿੱਚ ਦਰਦ, ਘਬਰਾਹਟ, ਵੱਤ ਆਦਿ ਹੋਣ ਦੀ ਸੂਰਤ ਵਿੱਚ ਨੇੜੇ ਦੇ ਸਿਹਤ ਕੇਂਦਰ ਵਿੱਚ ਚੈੱਕ ਅੱਪ ਕਰਵਾਉਣਾ ਚਾਹੀਦਾ ਹੈ। ਇਸ ਸਮੇਂ ਪੁਲਿਸ ਵਿਭਾਗ ਵੱਲੋੋਂ ਗੁਰਜੰਟ ਸਿੰਘ ਜਟਾਣਾ, ਗੁਰਾਂਦਿੱਤਾ ਸਿੰਘ, ਕਾਸਮ ਅਲੀ, ਸੁਖਚੈਨ ਕੌਰ, ਹਰਪ੍ਰੀਤ ਸਿੰਘ ਸ਼ਾਮਿਲ ਹੋਏ।