Malout News

ਟ੍ਰੈਫਿਕ ਪੁਲਿਸ ਮਲੋਟ ਨੇ ਸੜਕ ਸੁਰੱਖਿਆ ਹਫਤੇ ਦੌਰਾਨ ਵਾਹਨਾਂ ਤੇ ਰਿਫਲੈਕਟਰ ਲਾਏ

ਮਲੋਟ, 16  ਜਨਵਰੀ (ਆਰਤੀ ਕਮਲ):- ਪੰਜਾਬ ਸਰਕਾਰ ਵੱਲੋਂ ਸੜਕ ਸੁਰੱਖਿਆ ਸਬੰਧੀ ਮਨਾਏ ਜਾ ਰਹੇ ਸਪਤਾਹ ਦੇ ਤਹਿਤ ਅਤੇ ਮਲੋਟ ਉਪ ਮੰਡਲ ਮੈਜਿਸਟ੍ਰੇਟ ਗੋਪਾਲ ਸਿੰਘ ਦੇ ਦਿਸ਼ਾਨ ਨਿਰਦੇਸ਼ਾਂ ਤਹਿਤ ਟ੍ਰੈਫਿਕ ਪੁਲਿਸ ਮਲੋਟ ਵੱਲੋਂ ਵਾਹਨਾਂ ਤੇ ਰਿਫਲੈਕਟਰ ਲਗਾਏ ਗਏ। ਰਾਸ਼ਟਰੀ ਰਾਜ ਮਾਰਗ ਮਲੋਟ ਤੇ ਟ੍ਰੈਫਿਕ ਥਾਣੇਦਾਰ ਹਰਬੰਸ ਸਿੰਘ ਵੱਲੋਂ ਵਾਹਨਾਂ ਤੇ ਇਹ ਰਿਫਲੈਕਟਰ ਲਾਏ ਗਏ ਅਤੇ ਨਾਲ ਹੀ ਟ੍ਰੈਫਿਕ ਨਿਯਮਾਂ ਸਬੰਧੀ ਜਾਗੂਰਕ ਕੀਤਾ । ਮਲੋਟ ਕਾਰ, ਟਰੈਕਟਰ ਤੇ ਮੋਟਰਸਾਈਕਲ ਬਜਾਰ ਅਤੇ ਮੁਰੰਮਤ ਦਾ ਕੰਮ ਕਰਨ ਵਾਲਿਆਂ ਨੂੰ ਵੀ ਉਹਨਾਂ ਵੱਲੋਂ ਵਿਸ਼ੇਸ਼ ਤੌਰ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਗਿਆ । ਉਹਨਾਂ ਕਿਹਾ ਕਿ ਦੋ ਪਹੀਆ ਸਵਾਰ ਹੈਲਮੇਟ ਦੀ ਵਰਤੋਂ ਜਰੂਰ ਕਰਨ ਅਤੇ ਕਾਰ ਸਵਾਰ ਕਾਰ ਵਿਚ ਬੈਠਣ ਸਮੇਂ ਸੀਟ ਬੈਲਟ ਲਾਉਣ । ਧੁੰਦ ਦੇ ਮੌਸਮ ਵਿਚ ਧੁੰਦ ਲਾਈਟਾਂ ਦੀ ਵਰਤੋਂ ਕਰਨ ਦੇ ਨਾਲ ਨਾਲ ਗੱਡੀ ਦੀ ਸਪੀਡ ਹੌਲੀ ਹੋਵੇ ਤਾਂ ਜੋ ਐਮਰਜੈਂਸੀ ਹਾਲਤ ਵਿਚ ਬਰੇਕ ਲੱਗ ਸਕਣ ਅਤੇ ਨਾਲ ਹੀ ਧੁੰਦ ਸਮੇਂ ਹੈਡਲਾਈਟ ਜਗਾ ਕੇ ਰੱਖੀ ਜਾਵੇ । ਉਹਨਾਂ ਵਿਸ਼ੇਸ਼ ਤੌਰ ਤੇ ਕਿਹਾ ਕਿ ਗੱਡੀ ਚਾਲਕ ਸੜਕ ਨਿਯਮਾਂ ਦੀ ਪਾਲਣਾ ਪੁਲਿਸ ਦੇ ਡਰ ਤੋਂ ਨਹੀ ਬਲਕਿ ਆਪਣੀ ਕੀਮਤੀ ਜਿੰਦਗੀ ਦੇ ਬਚਾਉ ਲਈ ਕਰਨ ਅਤੇ ਇਹਨਾਂ ਨਿਯਮਾਂ ਨੂੰ ਆਪਣੇ ਜਿੰਦਗੀ ਦੇ ਨੇਮ ਵਿਚ ਸ਼ਾਮਿਲ ਕਰਨ । ਇਸ ਮੌਕੇ ਉਹਨਾਂ ਨਾਲ ਟ੍ਰੈਫਿਕ ਪੁਲਿਸ ਮਲੋਟ ਦੇ ਸਮੂਹ ਮੁਲਾਜਮ ਵੀ ਹਾਜਰ ਸਨ ।

Leave a Reply

Your email address will not be published. Required fields are marked *

Back to top button