ਚੰਦਰ ਮਾਡਲ ਸਕੂਲ ਮਲੋਟ ਦੇ ਵਿਦਿਆਰਥੀਆਂ ਦਾ ਪੰਜਵੀਂ ਜਮਾਤ ਦੇ ਨਤੀਜਿਆਂ ਵਿੱਚ ਰਿਹਾ ਸ਼ਾਨਦਾਰ ਪ੍ਰਦਰਸ਼ਨ

ਮਲੋਟ: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪੰਜਵੀਂ ਜਮਾਤ ਦੇ ਨਤੀਜਿਆਂ ਵਿੱਚੋਂ ਨਿਊ ਗੋਬਿੰਦ ਨਗਰ ਸਥਿਤ ਚੰਦਰ ਮਾਡਲ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਚੰਗੇ ਅੰਕ ਹਾਸਿਲ ਕਰਕੇ ਸਕੂਲ, ਇਲਾਕੇ ਅਤੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ। ਜਾਣਕਾਰੀ ਦਿੰਦਿਆਂ ਸਕੂਲ ਦੇ ਮੈਨੇਜਿੰਗ ਡਾਇਰੈਕਟਰ-ਕਮ-ਚੇਅਰਮੈਨ ਚੰਦਰ ਮੋਹਣ ਸੁਥਾਰ ਅਤੇ ਮੁੱਖ ਅਧਿਆਪਕ ਸ਼੍ਰੀਮਤੀ ਰਜਨੀ ਸੁਥਾਰ ਨੇ ਦੱਸਿਆ ਕਿ ਪੰਜਵੀਂ ਦੇ ਨਤੀਜਿਆਂ ਵਿੱਚੋਂ ਸ਼ਹਿਨਾਜਪ੍ਰੀਤ ਕੌਰ ਪੁੱਤਰੀ ਸੁਖਪਾਲ ਸਿੰਘ ਨੇ 96.4 ਪ੍ਰਤੀਸ਼ਤ ਅੰਕ ਹਾਸਿਲ ਕਰਕੇ ਪਹਿਲਾ ਸਥਾਨ, ਪੂਨਮ ਰਾਣੀ ਪੁੱਤਰੀ ਮਹਾਂਵੀਰ ਕੁਮਾਰ ਨੇ 96.2 ਪ੍ਰਤੀਸ਼ਤ ਅੰਕ ਹਾਸਿਲ ਕਰਕੇ ਦੂਜਾ ਅਤੇ ਹਾਰਦਿਕ ਕਸ਼ਯਪ ਪੁੱਤਰ ਸ਼ਿਵ ਕੁਮਾਰ ਨੇ 96 ਪ੍ਰਤੀਸ਼ਤ ਅੰਕ

ਹਾਸਿਲ ਕਰਕੇ ਤੀਜਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਦੀਪਿਕਾ ਨੇ 95.2 ਪ੍ਰਤੀਸ਼ਤ, ਹਿਮਾਂਸ਼ੂ ਨੇ 95 ਪ੍ਰਤੀਸ਼ਤ, ਨਿਤਿਨ ਨੇ 94.6 ਪ੍ਰਤੀਸ਼ਤ, ਰੋਹਨ ਕੁਮਾਰ ਨੇ 94.2 ਪ੍ਰਤੀਸ਼ਤ, ਯੁਵਰਾਜ ਸਿੰਘ ਨੇ 94 ਪ੍ਰਤੀਸ਼ਤ, ਨੀਲਮ ਨੇ 93.4 ਪ੍ਰਤੀਸ਼ਤ, ਹਨੀ ਗਿੱਲ ਨੇ 89.8 ਪ੍ਰਤੀਸ਼ਤ, ਅਨਮੋਲ ਕੁਮਾਰ ਨੇ 88.8 ਪ੍ਰਤੀਸ਼ਤ, ਅਰਜੁਨ ਸਿੰਘ ਨੇ 88.6 ਪ੍ਰਤੀਸ਼ਤ, ਸਾਦਿਕਾ ਪ੍ਰਵੀਨ ਨੇ 88.2 ਪ੍ਰਤੀਸ਼ਤ, ਮਨੀਸ਼ਾ ਨੇ 88 ਪ੍ਰਤੀਸ਼ਤ, ਸੰਜੋਲੀ ਨੇ 87.6 ਪ੍ਰਤੀਸ਼ਤ ਅਤੇ ਰਿਤੀਕਾ ਨੇ 85.8 ਪ੍ਰਤੀਸ਼ਤ ਅੰਕ ਹਾਸਿਲ ਕਰਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਦੱਸਿਆ ਕਿ ਸਕੂਲ ਦੇ ਕੁੱਲ 23 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਅਤੇ ਸਾਰੇ ਹੀ ਵਿਦਿਆਰਥੀਆਂ ਨੇ ਚੰਗੇ ਅੰਕ ਹਾਸਿਲ ਕੀਤੇ। ਉਨ੍ਹਾਂ ਸਮੂਹ ਵਿਦਿਆਰਥੀਆਂ ਨੂੰ ਵਧਾਈ ਦਿੱਤੀ। Author: Malout Live