ਪੰਜਾਬ ਸਰਕਾਰ ਨੇ ਜ਼ਖਮੀ ਹੋਏ ਬੱਚਿਆਂ ਦੇ ਇਲਾਜ ਦਾ ਸਾਰਾ ਖਰਚਾ ਚੁੱਕਣ ਦਾ ਲਿਆ ਫੈਸਲਾ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਡਾ. ਰੂਹੀ ਦੁੱਗ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਬੀਤੇ ਦਿਨੀਂ ਭਾਗਸਰ ਰੋਡ ਤੇ ਘਰ ਦੇ ਵਾਦਰੇ ਦੇ ਅਚਾਨਕ ਡਿੱਗਣ ਕਾਰਨ ਜ਼ਖਮੀ ਹੋਏ ਬੱਚਿਆਂ ਦੇ ਇਲਾਜ ਦਾ ਸਾਰਾ ਖਰਚਾ ਜਿਲ੍ਹਾ ਪ੍ਰਸ਼ਾਸਨ ਵੱਲੋਂ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੂੰ ਜਿਵੇਂ ਹੀ ਇਹਨਾਂ ਬੱਚਿਆਂ ਦੇ ਜਖਮੀ ਹੋਣ ਸੰਬੰਧੀ ਸੂਚਨਾਂ ਮਿਲੀ ਤਾਂ ਉਹਨਾਂ ਨੇ ਤੁਰੰਤ ਉਪ ਮੰਡਲ ਮੈਜਿਸਟਰੇਟ ਸ਼੍ਰੀ ਮੁਕਤਸਰ ਸਾਹਿਬ ਨੂੰ ਹਦਾਇਤ ਕੀਤੀ ਕਿ ਜਖਮੀ ਹੋਏ ਬੱਚਿਆਂ ਦੀ ਮੌਕੇ ਤੇ ਹਾਲ-ਚਾਲ ਦੀ ਸੂਚਨਾ ਉਹਨਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ।

ਤਹਿਸੀਲਦਾਰ ਸ਼੍ਰੀ ਮੁਕਤਸਰ ਸਾਹਿਬ ਨੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਮਿਲੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਤੁਰੰਤ ਹਸਪਤਾਲ ਵਿੱਚ ਦਾਖਿਲ ਜ਼ਖਮੀ ਬੱਚੇ ਨਵਜੋਤ ਕੁਮਾਰ, ਪਵਨ ਕੁਮਾਰ, ਸ਼ਿਵ ਕੁਮਾਰ ਪੁੱਤਰਾਨ ਰਾਹੁਲ ਕੁਮਾਰ, ਗੌਤਮ, ਮੋਹਿਤ ਪੁੱਤਰਾਨ ਮਿੱਠਣ ਅਤੇ ਅਮਨ ਤੇ ਸੁਖਮਨ ਪੁੱਤਰਾਨ ਪ੍ਰੇਮ ਕੁਮਾਰ ਦਾ ਹਾਲ-ਚਾਲ ਜਾਣ ਸਿਹਤ ਦੀ ਸਥਿਤੀ ਦਾ ਜਾਇਜਾ ਲਿਆ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਪੰਜਾਬ ਸਰਕਾਰ ਪਾਸੋਂ ਜ਼ਖਮੀ ਬੱਚਿਆਂ ਦੇ ਇਲਾਜ ਦਾ ਸਾਰਾ ਖਰਚਾ ਚੁੱਕਣ ਦਾ ਫੈਸਲਾ ਲਿਆ ਗਿਆ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਜ਼ਖਮੀ ਬੱਚਿਆਂ ਦੇ ਪਰਿਵਾਰਾਂ ਦੇ ਸੰਪਰਕ ‘ਚ ਹੈ। Author: Malout Live