Malout News

ਜੀ.ਓ.ਜੀ ਟੀਮ ਨੇ ਲਾਭਪਾਤਰੀਆਂ ਨੂੰ ਪੈਨਸ਼ਨ ਸਰਟੀਫਿਕੇਟ ਵੰਡੇ

ਸ਼ਰੀਕੇਬਾਜੀ ਨਾਲ ਵੱਡੇ ਨਜਾਇਜ ਖਰਚੇ ਘਟਾ ਕੇ ਹੀ ਕਿਰਸਾਨੀ ਨੂੰ ਬਚਾਇਆ ਜਾ ਸਕਦਾ – ਔਲਖ

ਮਲੋਟ, 5 ਫਰਵਰੀ 2020 (ਆਰਤੀ ਕਮਲ) :- ਜੀ.ਓ.ਜੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਵੱਲੋਂ ਜ਼ਿਲ੍ਹਾ ਹੈਡ ਮੇਜਰ ਜੀ.ਐੱਸ ਔਲਖ ਅਤੇ ਤਹਿਸੀਲ ਮਲੋਟ ਇੰਚਾਰਜ ਵਰੰਟ ਅਫਸਰ ਹਰਪ੍ਰੀਤ ਸਿੰਘ ਦੀ ਅਗਵਾਈ ਵਿਚ ਯੋਗ ਲਾਭਪਾਤਰੀਆਂ ਨੂੰ ਪੈਨਸ਼ਨ ਸਰਟੀਫਿਕੇਟ ਵੰਡੇ ਗਏ । ਪਿੰਡ ਫੂਲੇਵਾਲਾ ਦੇ ਜੀ.ਓ.ਜੀ ਹਰਪਾਲ ਸਿੰਘ ਅਤੇ ਸਰਪੰਚ ਗੁਰਮੀਤ ਸਿੰਘ ਸਮੇਤ ਸਮੂਹ ਗਰਾਮ ਪੰਚਾਇਤ ਵੱਲੋਂ ਪਤਵੰਤਿਆਂ ਦਾ ਪਿੰਡ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਗਿਆ ।

ਸੰਬੋਧਨ ਕਰਦਿਆਂ ਮੇਜਰ ਔਲਖ ਨੇ ਕਿਹਾ ਕਿ ਪਿੰਡਾਂ ਦੇ ਲੋਕ ਕਰਜਾ ਮੁਕਤ ਅਤੇ ਸ਼ਾਂਤਮਈ ਜੀਵਣ ਜਿਉਂ ਸਕਦੇ ਹਨ ਅਗਰ ਉਹ ਸ਼ਰੀਕੇਬਾਜੀ ਦੇ ਚਲਦਿਆਂ ਵਿਆਹਾਂ ਅਤੇ ਹੋਰ ਘਰੇਲੂ ਸਮਾਗਮਾਂ ਦੇ ਖਰਚਿਆਂ ਨੂੰ ਫਾਲਤੂ ਨਾ ਕਰਕੇ ਜਰੂਰਤ ਅਨੁਸਾਰ ਖਰਚੇ ਕਰਨ । ਵਰੰਟ ਅਫਸਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਿੰਡ ਫੂਲੇਵਾਲਾ ਦੇ ਜੀ.ਓ.ਜੀ ਹਰਪਾਲ ਸਿੰਘ ਇਕ ਬਹੁਤ ਹੀ ਮਿਹਨਤੀ ਅਤੇ ਨੇਕਦਿਲ ਇਨਸਾਨ ਹਨ ਜਿਸ ਕਰਕੇ ਹੀ ਉਹਨਾਂ ਵੱਲੋਂ ਬੁਢਾਪਾ, ਵਿਧਵਾ ਅਤੇ ਅੰਗਹੀਣ ਦੇ ਯੋਗ ਲਾਭਪਾਤਰੀ ਜੋ ਕਿ ਕਿਸੇ ਕਾਰਨ ਸਕੀਮਾਂ ਦਾ ਲਾਭ ਲੈਣ ਤੋਂ ਰਹਿ ਗਏ ਸਨ, ਉਹਨਾਂ ਦੀਆਂ ਫਾਈਲਾਂ ਖੁਦ ਪੂਰੀਆਂ ਕਰਕੇ ਉਹਨਾਂ ਦੇ ਸਰਟੀਫਿਕੇਟ ਖੁਦ ਸਬੰਧਿਤ ਦਫਤਰਾਂ ਤੋਂ ਜਾਰੀ ਕਰਵਾਏ ਹਨ । ਉਹਨਾਂ ਕਿਹਾ ਕਿ ਜੀ.ਓ.ਜੀ ਦਾ ਮਕਸਦ ਹੀ ਰਾਜਨੀਤੀ ਤੋਂ ਉਪਰ ਉਠ ਕੇ ਸੂਬੇ ਦੇ ਹਰ ਲਾਭਪਾਤਰੀ ਨੂੰ ਸਰਕਾਰ ਦੀਆਂ ਸਕੀਮਾਂ ਦਾ ਪੂਰਾ ਪੂਰਾ ਲਾਭ ਬਿਨਾ ਕਿਸੇ ਖਜਲ ਖੁਆਰੀ ਦੇ ਦਿਵਾਉਣਾ ਹੈ । ਸਰਪੰਚ ਗੁਰਮੀਤ ਸਿੰਘ ਨੇ ਦੱਸਿਆ ਕਿ ਫਲੱਸ਼ਾਂ ਲਈ ਲੋੜਵੰਦਾਂ ਦੀ ਸੂਚੀ ਵਿਭਾਗ ਕੋਲ ਪਹਿਲਾਂ ਹੀ ਉਹਨਾਂ ਵੱਲੋਂ ਫਾਰਮ ਜਮਾ ਕਰਵਾ ਦਿੱਤੇ ਗਏ ਸਨ ਪਰ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਕੈਂਪ ਮੌਕੇ ਲੋਕਾਂ ਨੇ ਦੁਬਾਰ ਤੋਂ ਫਾਰਮ ਭਰ ਦਿੱਤੇ ਅਤੇ ਹੁਣ ਜੀ.ਓ.ਜੀ ਦੀ ਫਿਰ ਦੁਬਾਰਾ ਮਿਹਨਤ ਕਰਵਾਈ ਜਾ ਰਹੀ ਹੈ । ਇਸ ਮੌਕੇ ਜ਼ਿਲ੍ਹਾ ਸੁਪਰਵਾਈਜਰ ਬਲਵਿੰਦਰ ਸਿੰਘ, ਤਹਿਸੀਲ ਮੁਕਤਸਰ ਦੇ ਸੁਪਰਵਾਈਜਰ ਲਾਭ ਸਿੰਘ, ਤਹਿਸੀਲ ਗਿੱਦੜਬਾਹਾ ਦੇ ਸੁਪਰਵਾਈਜਰ ਫੁਲੇਲ ਸਿੰਘ, ਜੀ.ਓ.ਜੀ ਰਜਿੰਦਰ ਸਿੰਘ ਭੁੱਲਰ, ਜਸਵੰਤ ਸਿੰਘ ਸੋਥਾ, ਹਰੀ ਚੰਦ ਧਿਗਾਣਾ ਸਮੇਤ ਪਿੰਡ ਦੇ ਪਤਵੰਤੇ ਸੁਖਪਾਲ ਸਿੰਘ, ਬਾਜ ਸਿੰਘ, ਕਰਨੈਲ ਸਿੰਘ, ਮਹਿੰਗਾ ਸਿੰਘ, ਰਾਜਾ ਸਿੰਘ ਤੇ ਪੰਚਾਇਤ ਮੈਂਬਰ ਸੁਖਇਵੰਦਰ ਸਿੰਘ, ਜਗਜੀਤ ਸਿੰਘ, ਰੇਸ਼ਮ ਸਿੰਘ, ਇਕਬਾਲ ਸਿੰਘ, ਸ਼ੇਰ ਸਿੰਘ, ਜਗਦੇਵ ਸਿੰਘ ਅਤੇ ਸੰਦੀਪ ਸਿੰਘ ਆਦਿ ਸਮੇਤ ਵੱਡੀ ਗਿਣਤੀ ਪਿੰਡ ਵਾਸੀ ਹਾਜਰ ਸਨ ।

Leave a Reply

Your email address will not be published. Required fields are marked *

Back to top button