ਸ਼ੇਸ਼ਨਾਗ ਸ਼ਿਵ ਮੰਦਿਰ ਦੀ ਉਸਾਰੀ ਵਿੱਚ ਸੰਗਤਾਂ ਨੂੰ ਸਹਿਯੋਗ ਦੇਣ ਦੀ ਮੰਦਿਰ ਦੇ ਸੇਵਾਦਾਰ ਨੇ ਕੀਤੀ ਅਪੀਲ

ਮਲੋਟ : ਮਲੋਟ ਦੇ ਬਾਬਾ ਦੀਪ ਸਿੰਘ ਨਗਰ ਵਿਖੇ ਸਥਿਤ ਸ਼ੇਸ਼ਨਾਗ ਸ਼ਿਵ ਮੰਦਿਰ ਵਿੱਚ ਛੱਤ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਮੰਦਿਰ ਦੇ ਸੇਵਾਦਾਰ ਵਿੱਕੀ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਦਿਰ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ, ਜਿੱਥੇ ਕਿ ਸੀਮੇਂਟ, ਰੇਤਾ, ਬੱਜਰੀ, ਸਰੀਆ ਜਾਂ ਹੋਰ ਉਸਾਰੀ ਵਿੱਚ ਵਰਤੋਂ ਵਾਲੀਆਂ ਵਸਤਾਂ ਦੀ ਬਹੁਤ ਜ਼ਰੂਰਤ ਹੈ।

ਜੋ ਕੋਈ ਵੀ ਆਪਣੀ ਨੇਕ ਕਮਾਈ ਵਿੱਚੋਂ ਦਾਨ-ਪੁੰਨ ਕਰਨਾ ਚਾਹੁੰਦਾ ਹੈ ਤਾਂ ਉਹ ਬਾਬਾ ਦੀਪ ਸਿੰਘ ਨਗਰ ਵਿਖੇ ਸਥਿਤ ਸ਼ੇਸ਼ਨਾਗ ਸ਼ਿਵ ਮੰਦਿਰ ਵਿਖੇ ਪਹੁੰਚ ਕੇ ਦਾਨ-ਪੁੰਨ ਕਰ ਸਕਦਾ ਹੈ। Author : Malout Live