ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਦੀ ਸਲਾਨਾ ਸਪੋਰਟਸ ਮੀਟ ਸ਼ਾਨੋ ਸ਼ੌਕਤ ਨਾਲ ਸੰਪੰਨ

ਮਲੋਟ: ਮਲੋਟ ਦੀ ਨਾਮਵਰ ਸਹਿ-ਵਿੱਦਿਅਕ ਸੰਸਥਾ ਮਹਾਰਾਜਾ ਰਣਜੀਤ ਸਿੰਘ ਕਾਲਜ ਵਿਖੇ ਸਲਾਨਾ ਸਪੋਰਟਸ ਮੀਟ ਸ਼ਾਨੇ ਸ਼ੌਕਤ ਨਾਲ ਸੰਪੰਨ ਹੋਈ। ਸਪੋਰਟਸ ਮੀਟ ਦੇ ਉਦਘਾਟਨੀ ਸੈਸ਼ਨ ਵਿੱਚ ਐੱਸ.ਡੀ.ਐਮ ਮਲੋਟ ਡਾ. ਸੰਜੀਵ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਪੋਰਟਸ ਮੀਟ ਵਿੱਚ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਮੁੱਖ ਤੌਰ 'ਤੇ ਲੜਕੀਆਂ ਅਤੇ ਲੜਕਿਆਂ ਦੇ 100 ਮੀਟਰ ਦੌੜ, 200 ਮੀਟਰ ਦੌੜ, 400 ਮੀਟਰ ਦੌੜ, 800 ਮੀਟਰ ਦੌੜ, 1500 ਮੀਟਰ ਦੌੜ, ਸ਼ਾਰਟ ਪੁੱਟ, ਡਿਸਕਸ ਥ੍ਰੋਅ, ਰੱਸਾ ਕੱਸੀ, ਵਾਲੀਬਾਲ, ਖੋ-ਖੋ, ਕਬੱਡੀ ਆਦਿ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਲੜਕਿਆਂ ਵਿੱਚ ਗੁਰਪ੍ਰੀਤ ਸਿੰਘ ਅਤੇ ਲੜਕੀਆਂ ਵਿੱਚ ਜਸ਼ਨਦੀਪ ਕੌਰ ਨੇ ਬੈਸਟ ਐਥਲੀਟ ਦੇ ਰੂਪ ਵਿੱਚ ਬਾਜ਼ੀ ਮਾਰੀ। ਇਨਾਮ ਵੰਡ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰ ਰਹੇ ਏ.ਆਈ.ਜੀ ਇੰਟੈਲੀਜੈਂਸ ਸ. ਸੁਰਿੰਦਰਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈਂਦਿਆਂ ਵੇਖ ਉਹਨਾਂ ਨੂੰ ਖੁਸ਼ੀ ਹੋਈ।

ਉਹਨਾਂ ਕਿਹਾ ਕਿ ਅਕਸਰ ਹੀ ਇਹ ਸੁਣਨ ਨੂੰ ਮਿਲਦਾ ਹੈ ਕਿ ਨੌਜਵਾਨ ਵਰਗ ਨਸ਼ਿਆਂ ਦੀ ਗ੍ਰਿਫ਼ਤ ਵਿੱਚ ਕੈਦ ਹੋ ਚੁੱਕਿਆ ਹੈ ਪਰ ਇੱਥੇ ਵਿਦਿਆਰਥੀਆਂ ਨੂੰ ਇੰਨੇ ਜੋਸ਼ ਨਾਲ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲੈਂਦਿਆਂ ਵੇਖ ਲੱਗਿਆ ਕਿ ਇਹ ਸੰਸਥਾ ਨੌਜਵਾਨੀ ਨੂੰ ਬਚਾਉਣ ਅਤੇ ਸਹੀ ਸੇਧ ਦੇਣ ਲਈ ਕਿੰਨੇ ਸੁਹਿਰਦ ਯਤਨ ਕਰ ਰਹੀ ਹੈ, ਜਿਸ ਲਈ ਇਸ ਸੰਸਥਾ ਦੀ ਸਮੁੱਚੀ ਮੈਨੇਜ਼ਮੈਂਟ, ਪ੍ਰਿੰਸੀਪਲ ਸਾਹਿਬ ਅਤੇ ਸਟਾਫ਼ ਵਧਾਈ ਦਾ ਹੱਕਦਾਰ ਹੈ। ਇਸ ਮੌਕੇ ਸਪੋਰਟਸ ਮੀਟ ਨੂੰ ਕਰਵਾਉਣ ਵਾਲੇ ਵਲੰਟੀਅਰਾਂ ਦੇ ਨਾਲ ਪ੍ਰੋ. ਸੁਖਦੀਪ ਕੌਰ, ਪ੍ਰੋ. ਗੁਰਜੀਤ ਸਿੰਘ, ਪ੍ਰੋ. ਜੋਗਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਕਾਲਜ ਮੈਨੇਜ਼ਮੈਂਟ ਦੇ ਚੇਅਰਮੈਨ ਸ. ਮਨਦੀਪ ਸਿੰਘ ਬਰਾੜ, ਜਨਰਲ ਸਕੱਤਰ ਸ. ਲਖਵਿੰਦਰ ਸਿੰਘ ਸਿੱਧੂ, ਹਰਦੀਪ ਸਿੰਘ ਸੰਧੂ, ਸਾਹਿਲ ਮੱਕੜ, ਅਮਰਜੀਤ ਸਿੰਘ, ਸ਼ਮਿੰਦਰ ਸਿੰਘ, ਇਕਬਾਲ ਸਿੰਘ ਆਦਿ ਹਾਜ਼ਿਰ ਸਨ। Author: Malout Live