ਡਰੀਮਵੇਅ ਵੱਲੋਂ ਹੁਣ ਤੱਕ ਕਈ ਲੋਕਾਂ ਦੇ ਸੁਪਨਿਆਂ ਨੂੰ ਦਿੱਤੀ ਉਡਾਣ, ਇਸ ਮਹੀਨੇ ਵੀ ਲਗਵਾਇਆ 9 ਵਿਦਿਆਰਥੀਆਂ ਦਾ ਕੈਨੇਡਾ ਦਾ ਵੀਜ਼ਾ

ਮਲੋਟ: ਭਾਰਤ ਤੋਂ ਹਜ਼ਾਰਾਂ ਵਿਦਿਆਰਥੀ ਪੜ੍ਹਾਈ ਜਾਂ ਕਾਰੋਬਾਰ ਲਈ ਦੂਜੇ ਦੇਸ਼ਾਂ ਵਿੱਚ ਜਾਂਦੇ ਹਨ। ਇਸ ਦੌਰਾਨ ਉਹਨਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਉਹ ਕਈ ਇਮੀਗ੍ਰੇਸ਼ਨ ਸੈਂਟਰਾਂ ਵਿੱਚ ਜਾ ਕੇ ਅਪਣੀਆਂ ਸਮੱਸਿਆਵਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਦੇ ਹਨ। ਡਰੀਮਵੇਅ ਐਜ਼ੂਕੇਸ਼ਨ ਅਤੇ ਇਮੀਗ੍ਰੇਸ਼ਨ ਸਮੱਸਿਆਵਾਂ ਦੇ ਹੱਲ ਲਈ ਸਭ ਤੋਂ ਵਧੀਆ ਇਮੀਗ੍ਰੇਸ਼ਨ ਕੰਸਲਟੈਂਸੀ ਮੰਨੀ ਜਾਂਦੀ ਹੈ। ਇਸ ਦੌਰਾਨ ਸੰਸਥਾ ਦੇ ਡਾਇਰੈਕਟਰ ਰੁਪਿੰਦਰ ਕੌਰ ਨੇ ਸੰਸਥਾ ਬਾਰੇ ਵਧੇਰੇ ਜਾਣਕਾਰੀ ਦਿੰਦਿਆ ਦੱਸਿਆ ਕਿ 5 ਸਾਲ ਪਹਿਲਾਂ ਸਥਾਪਤ ਕੀਤੇ ਗਏ ਡਰੀਮਵੇਅ ਐਜ਼ੂਕੇਸ਼ਨ ਐਂਡ ਇੰਮੀਗ੍ਰੇਸ਼ਨ ਵਿੱਚ ਤਜ਼ਰਬੇਕਾਰ ਸਲਾਹਕਾਰਾਂ ਵੱਲੋਂ ਵਿਦਿਆਰਥੀਆਂ ਦਾ ਸਹੀ ਮਾਰਗਦਰਸ਼ਨ ਕੀਤਾ ਜਾਂਦਾ ਹੈ। ਡਰੀਮਵੇਅ ਐਜ਼ਕੇਸ਼ਨ ਐਂਡ ਇੰਮੀਗ੍ਰੇਸ਼ਨ ਵੱਲੋਂ ਉਹਨਾਂ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ

ਜੋ ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ, ਯੂਕੇ ਅਤੇ ਯੂ.ਐੱਸ.ਏ ਆਦਿ ਦੇਸ਼ਾਂ ਵਿੱਚ ਪੜ੍ਹਾਈ, ਵਪਾਰ ਜਾਂ ਪੱਕੇ ਹੋਣ ਦਾ ਸੁਪਨਾ ਦੇਖਦੇ ਹਨ। ਡਰੀਮਵੇਅ ਵੱਲੋਂ ਹੁਣ ਤੱਕ ਕਈ ਲੋਕਾਂ ਦੇ ਸੁਪਨਿਆਂ ਨੂੰ ਉਡਾਣ ਦਿੱਤੀ ਜਾ ਚੁੱਕੀ ਹੈ। ਜਿਸ ਦੌਰਾਨ ਇਸ ਮਹੀਨੇ ਵੀ ਸੰਸਥਾ ਵੱਲੋਂ ਮਨਜੀਤ ਕੌਰ ਪਟਿਆਲਾ, ਮਨਜੋਤ ਸਿੰਘ ਕਿੰਗਰਾ, ਦੀਪਇੰਦਰ ਸਿੰਘ ਮਲੋਟ, ਅਮਨਿੰਦਰਜੀਤ ਸਿੰਘ ਸਰਾਂਵਾ ਬੋਦਲਾ, ਪ੍ਰਨੀਤ ਕੌਰ ਅਬੋਹਰ, ਸਾਨੀਆ ਸਿਆਗ ਗੱਦਾ ਡੋਬ, ਜਸ਼ਨਪ੍ਰੀਤ ਕੌਰ ਸਰਾਂਵਾ ਬੋਦਲਾਂ, ਗੁਰਮੀਤ ਸਿੰਘ ਸਮੇਤ ਦਵਿੰਦਰ ਕੌਰ ਦਾ ਕੈਨੇਡਾ ਦਾ ਵੀਜ਼ਾ ਲਗਵਾਇਆ ਹੈ ਜੋ ਕਿ ਉੱਥੇ ਜਾ ਕੇ ਜਲਦੀ ਹੀ ਆਪਣਿਆਂ ਸੁਪਨਿਆਂ ਸਾਕਾਰ ਕਰਨਗੇ। ਡਰੀਮਵੇਅ ਐਜ਼ੂਕੇਸ਼ਨ ਐਂਡ ਇੰਮੀਗ੍ਰੇਸ਼ਨ ਦੀ ਟੀਮ ਇਕ ਪ੍ਰਭਾਵੀ ਅਤੇ ਪੇਸ਼ੇਵਰ ਸੇਵਾਵਾਂ ਪ੍ਰਦਾਨ ਕਰਨ ਲਈ ਸਮਰਪਿਤ ਹੈ। Author: Malout Live