ਪਿੰਡ ਪੱਕੀ ਟਿੱਬੀ ਦੀ ਸਾਧ ਸੰਗਤ ਅਤੇ ਪਰਿਵਾਰ ਦੇ ਸਹਿਯੋਗ ਨਾਲ ਬੀਬੀ ਰੇਸ਼ਮ ਕੌਰ ਦੀ ਮਨਾਈ ਗਈ ਬਰਸੀ

ਮਲੋਟ: ਪਿੰਡ ਪੱਕੀ ਟਿੱਬੀ ਦੀ ਸਮੂਹ ਸਾਧ ਸੰਗਤ ਅਤੇ ਪਰਿਵਾਰ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾ ਧੰਨ-ਧੰਨ ਬਾਬਾ ਵਡਭਾਗ ਸਿੰਘ ਜੀ ਦੀ ਮੁੱਖ ਸੇਵਾਦਾਰ ਸਵਰਗਵਾਸੀ ਬੀਬੀ ਰੇਸ਼ਮ ਕੌਰ ਦੀ ਬਰਸੀ ਅੱਜ ਬਾਬਾ ਜੀ ਦੇ ਸਥਾਨ ਤੇ ਮਨਾਈ ਗਈ।

ਇਸ ਦੌਰਾਨ ਪਰਿਵਾਰ ਵੱਲੋਂ ਸੁਖਮਨੀ ਸਾਹਿਬ ਜੀ ਦੇ ਭੋਗ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਬਾਬਾ ਵਡਭਾਗ ਸਿੰਘ ਜੀ ਦੇ ਮੌਜੂਦਾ ਸੇਵਾਦਾਰ ਬੀਬੀ ਸਵਰਨਾਂ ਦੇਵੀ ਵੱਲੋਂ ਮਾਤਾ ਰੇਸ਼ਮ ਕੌਰ ਜੀ ਦਾ ਪ੍ਰਮਾਤਮਾ ਪ੍ਰਤੀ ਲਗਨ, ਪਿਆਰ ਅਤੇ ਭਗਤੀ ਸੰਬੰਧੀ ਸਾਧ ਸੰਗਤ ਨੂੰ ਜਾਣਕਾਰੀ ਦਿੱਤੀ ਗਈ। Author: Malout Live