District NewsMalout News

ਥਾਣਾ ਸਾਂਝ ਕੇਂਦਰ ਸਦਰ ਮਲੋਟ ਵੱਲੋਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਪਿੰਡ ਮਲੋਟ ਵਿਖੇ ਸੈਮੀਨਾਰ ਲਗਾ ਕੀਤਾ ਆਮ ਪਬਲਿਕ ਨੂੰ ਜਾਗਰੂਕ

ਮਲੋਟ: ਮਾਨਯੋਗ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਕੈਡ ਪੰਜਾਬ, ਮਾਨਯੋਗ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਮੁਕਤਸਰ ਸਾਹਿਬ ਸ੍ਰ. ਹਰਮਨਬੀਰ ਸਿੰਘ ਗਿੱਲ IPS ਅਤੇ ਕਪਤਾਨ ਪੁਲਿਸ (ਸਥਾਨਕ) ਕਮ ਜਿਲ੍ਹਾ ਕਮਿਊਨਟੀ ਪੁਲਿਸ ਅਫਸਰ ਸ਼੍ਰੀ ਕੁਲਵੰਤ ਰਾਏ PPS ਦੇ ਦਿਸ਼ਾ-ਨਿਰਦੇਸਾ ਅਨੁਸਾਰ ਸਬ-ਡਿਵੀਜਨ ਸਾਂਝ ਕੇਂਦਰ ਮਲੋਟ ਅਧੀਨ ਪੈਂਦੇ ਥਾਣਾ ਸਾਂਝ ਕੇਂਦਰ ਸਦਰ ਮਲੋਟ ਸੁਖਵਿੰਦਰ ਸਿੰਘ ਪੀ.ਵੀ.ਓ ਵੱਲੋਂ ਅੱਜ

ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਪਿੰਡ ਮਲੋਟ ਵਿੱਚ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਪਬਲਿਕ ਨੂੰ ਨਸ਼ੇ ਦੇ ਮਾੜੇ ਪ੍ਰਭਾਵਾ ਬਾਰੇ, ਨਸ਼ਾ ਵੇਚਣ ਵਾਲੇ ਦੀ ਸੂਚਨਾ ਪੁਲਿਸ ਹੈਲਪਲਾਈਨ 80549-42100 ਪਰ ਦੇਣ ਸੰਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਪਬਲਿਕ ਤੋਂ ਨਸ਼ੇ ਦੇ ਖਾਤਮੇ ਲਈ ਸਹਿਯੋਗ ਦੀ ਮੰਗ ਕੀਤੀ ਗਈ ਸਹਿਯੋਗ ਕਰਨ ਵਾਲੇ ਦਾ ਨਾਮ ਪਤਾ ਗੁਪਤ ਰੱਖਿਆ ਜਾਵੇਗਾ।

Author: Malout Live

Back to top button