Malout News

ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਅਹੁਦੇਦਾਰਾਂ ਦੀ ਹੋਈ ਚੋਣ

ਮਲੋਟ:- ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਬ੍ਰਾਂਚ ਦੀ ਚੋਣ ਵਾਟਰ – ਵਰਕਸ ਵਿਖੇ ਸੂਬਾਈ ਆਗੂ ਸੁਰਜੀਤ ਸਿੰਘ ਗਿੱਲ ਅਤੇ ਸਾਬਕਾ ਮੀਤ ਪ੍ਰਧਾਨ ਪੰਜਾਬ ਦੀ ਪ੍ਰਧਾਨਗੀ ਹੇਠ ਹੋਈ। ਇਸ ਚੋਣ ਵਿਚ ਹਰਪਾਲ ਸਿੰਘ ਸਿੱਧੂ ਨੂੰ ਪ੍ਰਧਾਨ , ਵਿਜੈ ਕੁਮਾਰ ਠਕਰਾਲ ਨੂੰ ਜਨਰਲ ਸਕੱਤਰ , ਬਲਵਿੰਦਰ ਸਿੰਘ ਨੂੰ ਕੈਸ਼ੀਅਰ , ਗੁਰਮੀਤ ਸਿੰਘ ਸੀਵਰੇਜ ਬੋਰਡ , ਸੁਖਵੀਰ ਸਿੰਘ , ਗੁਲਾਬ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ , ਲਖਵਿੰਦਰ ਸਿੰਘ , ਓਮਕਾਰ ਨੂੰ ਮੀਤ ਪ੍ਰਧਾਨ , ਰਾਮ ਸਿੰਘ ਧੰਜੂ , ਹਰਪਾਲ ਸਿੰਘ ਆਧੁਨੀਆਂ ਨੂੰ ਜੁਆਇੰਟ ਸਕੱਤਰ , ਸਮਰਪਾਲ , ਮੁਕੇਸ਼ ਕੁਮਾਰ ਨੂੰ ਸਬ ਕੈਸ਼ੀਅਰ , ਸੁਰਜੀਤ ਸਿੰਘ ਗਿੱਲ ਨੂੰ ਚੇਅਰਮੈਨ , ਹਰਜਿੰਦਰ ਸਿੰਘ ਗੁਰੋਂ ਨੂੰ ਮੁੱਖ ਸਲਾਹਕਾਰ , ਜਸਵਿੰਦਰ ਸਿੰਘ ਵਾਲੀਆ ਨੂੰ ਪ੍ਰੈੱਸ ਸਕੱਤਰ , ਕੁਲਵੰਤ ਸਿੰਘ ਆਧਨੀਆਂ , ਤਾਰਾ ਦੇਵੀ , ਅੰਗੂਰੀ ਦੇਵੀ ਨੂੰ ਦਫ਼ਤਰੀ ਸਕੱਤਰ , ਮੰਗਲ ਸਿੰਘ , ਹਰਕੀਰਤ ਸਿੰਘ , ਗਿਆਨ ਸਿੰਘ , ਨਛੱਤਰ ਸਿੰਘ ਨੂੰ ਅਗਜੈਕਟਿਵ ਮੈਂਬਰ , ਰਾਜਵੰਤ ਸਿੰਘ ਸੀਵਰੇਜ ਬੋਰਡ ਨੂੰ ਆਡੀਟਰ ਚੁਣਿਆ ਗਿਆ। ਇਸ ਮੌਕੇ ਚੁਣੇ ਗਏ ਯੂਨੀਅਨ ਦੇ ਸਮੂਹ ਅਹੁਦੇਦਾਰਾਂ ਨੇ ਵਿਸ਼ਵਾਸ ਦਿਵਾਇਆ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ ਉਸ ਨੂੰ ਤਨਦੇਹੀ ਨਾਲ ਨਿਭਾਉਂਦੇ ਹੋਏ ਯੂਨੀਅਨ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਦਾ ਯਤਨ ਕਰਨਗੇ। ਇਸ ਮੌਕੇ ਯੂਨੀਅਨ ਦੇ ਸੀਨੀਅਰ ਆਗੂਆਂ ਨੇ ਚੁਣੇ ਗਏ ਸਮੂਹ ਅਹੁਦੇਦਾਰਾਂ ਨੂੰ ਵਧਾਈਆਂ ਦਿਤੀਆਂ ।

Leave a Reply

Your email address will not be published. Required fields are marked *

Back to top button