ਗੋਨਿਆਣਾ ਮੰਡੀ ਦੇ ਮਹਾਂਰਿਸ਼ੀ ਯੋਗ ਆਸ਼ਰਮ ਦੇ ਸੰਚਾਲਕ ਸਵਾਮੀ ਸੂਰਿਆ ਦੇਵ ਦੀ ਮੌਤ
ਬਠਿੰਡਾ:- ਮਹਾਂਰਿਸ਼ੀ ਯੋਗ ਆਸ਼ਰਮ ਗੋਨਿਆਣਾ ਮੰਡੀ ਦੇ ਸੰਚਾਲਕ ਸਵਾਮੀ ਸੂਰਿਆ ਦੇਵ ਦੀ ਭੇਤਭਰੇ ਹਾਲਤ ’ਚ ਮੌਤ ਹੋ ਜਾਣ ਦੀ ਸੂਚਨਾ ਮਿਲ ਹੈ। ਸਵਾਮੀ ਸੂਰਿਆ ਦੇਵ ਦੀ ਲਾਸ਼ ਆਸ਼ਰਮ ਦੇ ਕਮਰੇ ’ਚੋਂ ਪੱਖੇ ਨਾਲ ਲਟਕਦੀ ਹੋਈ ਬਰਾਮਦ ਹੋਈ ਹੈ। ਸਵਾਮੀ ਦੀ ਮੌਤ ਹੋ ਜਾਣ ’ਤੇ ਆਸ਼ਰਮ ’ਚ ਰਹਿ ਰਹੇ ਲੋਕਾਂ ਨੇ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਮੌਤੇ ’ਤੇ ਆਸ਼ਰਮ ’ਚ ਪੁੱਜੀ ਸਥਾਨਕ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ। ਦੂਜੇ ਪਾਸੇ ਪੁਲਸ ਨੇ ਮਾਮਲਾ ਦਰਜ ਕਰਕੇ ਇਸ ਮਾਮਲੇ ਦੀ ਜਾਂਚ ਵੀ ਕਰਨੀ ਸ਼ੁਰੂ ਕਰ ਦਿੱਤੀ।