ਮੋਰਿੰਡਾ ਕੋਅਪਰੇਟਿਵ ਸੂਗਰ ਮਿਲਜ ਲਿਮਟਿਡ ਵਲੋਂ ਆਂਗਣਵਾੜੀ ਸੈਂਟਰਾਂ ਲਈ ਜਲਦ ਨਵੀਂ ਚੀਨੀ ਭੇਜੀ ਜਾ ਰਹੀ ਹੈ

ਸ੍ਰੀ ਮੁਕਤਸਰ ਸਾਹਿਬ :- ਸ੍ਰੀ ਪੰਕਜ ਕੁਮਾਰ ਬਾਲ ਵਿਕਾਸ ਪ੍ਰੋਜੈਕਟ ਅਫਸਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸ਼੍ਰੀ ਮੁਕਤਸਰ ਸਾਹਿਬ ਵਿਖੇ ਕੁਝ ਆਂਗਣਵਾੜੀ ਸੈਂਟਰਾਂ ਵਿੱਚੋਂ ਸਪਲੀਮੈਂਟਰੀ ਨਿਊਟਰੀਸ਼ਨ ਪ੍ਰੋਗਰਾਮ ਤਹਿਤ ਪ੍ਰਾਪਤ ਹੋਈ ਚੀਨੀ ਵਿੱਚੋਂ ਕੁਝ ਗੱਟੇ ਗਿੱਲੀ ਚੀਨੀ ਪ੍ਰਾਪਤ ਹੋਣ ਸਬੰਧੀ ਸ਼ਿਕਾਇਤ ਪ੍ਰਾਪਤ ਹੋਈਆਂ ਸਨ,ਜਿਸ ਤੇ ਕਾਰਵਾਈ ਕਰਦਿਆਂ ਚੀਨੀ ਭੇਜਣ ਵਾਲੀ ਫਰਮ ਦੀ ਮੋਰਿੰਡਾ ਕੋਅਪਰੇਟਿਵ ਸੂਗਰ ਮਿਲਜ ਲਿਮ. ਮੋਰਿੰਡਾ ਨਾਲ ਸੰਪਰਕ ਕਰਨ ਤੇ ਸਬੰਧਿਤ ਫਰਮ ਵਲੋਂ ਇਸ ਭੇਜੀ ਗਈ ਖਰਾਬ ਚੀਨੀ ਦੇ ਬਦਲੇ ਨਵੀਂ ਚੀਨੀ ਜਲਦ ਭੇਜਣ ਦਾ ਵਿਸ਼ਵਾਸ ਦੁਆਇਆ ਗਿਆ ਹੈ। ਇੱਥੇ ਇਹ ਵੀ ਸਪਸ਼ਟ ਕੀਤਾ ਜਾਂਦਾ ਹੈ ਕਿ ਖਰਾਬ ਭੇਜੀ ਗਈ ਚੀਨੀ ਦਾ ਮਾਰਕਫੈਡ ਵਿਭਾਗ ਨਾਲ ਕੋਈ ਵੀ ਸੰਬੰਧ ਨਹੀਂ ਹੈ।