ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ ਪੁਰਬ ਨੂੰ ਸਮਰਪਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਕੂਵਾਲਾ ਵਿਖੇ ਬੱਚਿਆਂ ਦੇ ਕਰਵਾਏ ਗਏ ਪੇਟਿੰਗ ਮੁਕਾਬਲੇ
ਸ੍ਰੀ ਮੁਕਤਸਰ ਸਾਹਿਬ :- ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾਂ ਪ੍ਰਕਾਸ ਪੁਰਬ ਨੂੰ ਸਮਰਪਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਕੂਵਾਲਾ ਵਿਖੇ ਸਕੂਲੀ ਬੱਚਿਆ ਦੇ ਪੇਟਿੰਗ ਮੁਕਾਬਲੇ ਕਰਵਾਏ ਗਏ। ਇਹ ਜਾਣਕਾਰੀ ਪਿ੍ਰੰਸੀਪਲ ਰੇਨੂੰ ਬਾਲਾ ਨੇ ਦਿੱਤੀ। ਉਹਨਾਂ ਦੱਸਿਆ ਕਿ ਜਿਲਾ ਪ੍ਰਸਾਸਨ ਅਤੇ ਸ੍ਰੀਮਤੀ ਅੰਜੂ ਗੁਪਤਾ ਜਿਲਾ ਸਿੱਖਿਆ ਅਫਸਰ ਅਤੇ ਉਪ ਜ਼ਿਲਾ ਸਿੱਖਿਆ ਅਫਸਰ ਕਪਿਲ ਸ਼ਰਮਾ ਦੇ ਦਿਸ਼ਾ ਨਿਰਦੇਸ਼ਾ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਪ੍ਰਕਾਸ ਪੁਰਬ ਨੂੰ ਸਮਰਪਿਤ ਸਕੂਲਾਂ ਵਿੱਚ ਬੱਚਿਆ ਦੇ ਪੇਟਿੰਗ ਮੁਕਾਬਲੇ ਕਰਵਾਏ ਜਾ ਰਹੇ ਹਨ।
ਇਹਨਾਂ ਪੇਟਿੰਗ ਮੁਕਾਬਲਿਆ ਵਿੱਚ ਹਰਸ਼ਦੀਪ ਕੌਰ ਗਿਆਰਵੀ ਕਲਾਸ ਦੀ ਵਿਦਿਆਰਥਣ, ਰੀਨਾ , ਨਵਜੋਤ ਕੌਰ ਨੌਵੀ, ਲੱਛਮੀ ਸੱਤਵੀ ਕਲਾਸ ਦੀ ਵਿਦਿਆਰਥਣ, ਜਦਕਿ ਮਨਤਾਜ ਸਿੰਘ ਨੌਵੀ ਅਤੇ ਜਸਨੂਰ ਸਿੰਘ ਸੱਤਵੀ ਕਲਾਸ ਦੇ ਵਿਦਿਆਰਥੀ ਨੇ ਭਾਗ ਲਿਆ।