ਮਿਸ਼ਨ ਤੰਦਰੁਸਤ ਪੰਜਾਬ ਤਹਿਤ ਬਾਗਬਾਨੀ ਵਿਭਾਗ ਵਲੋਂ ਗਰਮ ਰੁੱਤ ਦੇ ਸਬਜੀ ਬੀਜਾਂ ਦੀ ਮਿੰਨੀ ਕਿੱਟ ਜਾਰੀ

ਸ੍ਰੀ ਮੁਕਤਸਰ ਸਾਹਿਬ:- ਪੰਜਾਬ ਸਰਕਾਰ ਵੱਲੋ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਨੂੰ ਵਧੀਆ ਕਿਸਮ ਦੇ ਫਲ ਅਤੇ ਸਬਜੀ ਬੀਜ ਮੁਹੱਈਆਂ ਕਰਵਾਉਣ ਲਈ ਬਾਗਬਾਨੀ ਵਿਭਾਗ ਵੱਲੋ ਅਹਿਮ ਰੋਲ ਅਦਾ ਕੀਤਾ ਜਾ ਰਿਹਾ ਹੈ। ਇਸੇ ਤਹਿਤ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਗੁਰਬਿੰਦਰ ਸਿੰਘ ਸਰਾਉ ਨੇ ਗਰਮੀ ਰੁੱਤ ਦੇ ਸਬਜੀ ਬੀਜਾਂ ਦੀ ਮਿੰਨੀ ਕਿੱਟ ਜਾਰੀ ਕੀਤੀਆਂ ।  ਉਨਾਂ  ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀ ਰੋਜਾਨਾ ਵਰਤੋ ਵਾਸਤੇ ਹਰ ਘਰ ਵਿੱਚ ਘਰੇਲੂ ਬਗੀਚੀ ਤਿਆਰ ਕੀਤੀ ਜਾਵੇ ਤਾਂ ਜੋ ਅਸੀ ਆਰਗੇਨਿਕ ਤਰੀਕੇ ਨਾਲ ਜਹਿਰ ਮੁਕਤ ਸਬਜੀਆਂ ਪੈਦਾ ਕਰਕੇ ਉਨਾਂ ਦਾ ਸੇਵਨ ਕੀਤਾ ਜਾ ਸਕੇ।

ਇਹ ਮਿੰਨੀ ਕਿੱਟ ਦੀ ਕੀਮਤ 80 ਰੁਪਏ ਰੱਖੀ ਗਈ ਹੈ। ਇਹ ਮਿੰਨੀ ਕਿੱਟ ਜਿਲ੍ਹੇ ਦੇ ਬਾਗਬਾਨੀ ਵਿਭਾਗ ਦੇ ਵੱਖ੍ ਵੱਖ ਬਲਾਕਾਂ ਵਿੱਚ ਸਥਿਤ ਦਫਤਰਾਂ ਤੋ ਪ੍ਰਾਪਤ ਕੀਤੀ ਜਾ ਸਕਦੀ ਹੈ।  ਇਸ ਮੌਕੇ ਸ਼੍ਰੀ ਨਵਦੀਪ ਸਿੰਘ ਬਰਾੜ ਸਹਾਇਕ ਡਾਇਰੈਕਟਰ ਬਾਗਬਾਨੀ ਅਫਸਰ,ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ, ਸੀ਼੍ਰਮਤੀ ਗਗਨਦੀਪ ਕੋਰ ਬਾਗਬਾਨੀ ਵਿਕਾਸ ਅਫਸਰ, ਸ਼੍ਰੀ ਮੁਕਤਸਰ ਸਾਹਿਬ, ਸ਼੍ਰੀ ਨਰੇਸ਼ ਕੁਮਾਰ ਮੋੰਗਾਂ ਸੀਨਿਅਰ ਸਹਾਇਕ ਵੀ ਹਾਜਿਰ ਸਨ।